ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਲਾਕਾਰ ਨਾਲ ਰੁਬਰੂ ਕਰਵਾਉਣ ਜਾ ਰਹੇ ਹਾਂ, ਜੋ ਬਹੁਤ ਲੰਬੇ ਸਮੇ ਤੋਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ | ਅੱਜ ਦੇ ਦੌਰ ਵਿੱਚ ਵੀ ਉਸਦੇ ਗੀਤਾਂ ਦੇ ਵਿੱਚ ਗਿੱਧੇ ਭੰਗੜੇ ਨੂੰ ਪਹਿਲ ਦਿੱਤੀ ਜਾਂਦੀ ਹੈ | ਇਹ ਕਲਾਕਾਰ ਅੱਜ ਵੀ ਦੇਸ਼ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚਹੇਤਾ ਬਣਿਆ ਹੋਇਆ ਹੈ | ਇਸ ਕਲਾਕਾਰ ਦਾ ਨਾ ਹੈ ਪੰਮੀ ਬਾਈ | ਕੁਝ ਦਿਨ ਪਹਿਲਾਂ ਪੰਮੀ ਬਾਈ ਜੀ ਬਾਬੂਸ਼ਾਹੀ ਡਾੱਟ ਕਾਮ ਦੇ ਸਰਹਿੰਦ ਦਫਤਰ ਵਿੱਚ ਪਹੁੰਚੇ |
ਪੇਸ਼ ਕਰ ਰਹੇ ਹਾਂ ਓਹਨਾ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼.
ਸਵਾਲ :1. ਪੰਮੀ ਬਾਈ ਜੀ ਪਹਿਲਾਂ ਆਪਣੇ ਪਿਛੋਕਰ ਬਾਰੇ ਦੱਸੋ ?
ਜਵਾਬ : ਦੀਦਾਰ ਜੀ, ਮੇਰਾ ਜਨਮ ਪਿੰਡ ਜਖੇਪਲ, ਤਹਿਸੀਲ ਸੁਨਾਮ, ਜਿਲਾ ਸੰਗਰੂਰ ਵਿੱਚ ਹੋਇਆ | ਮੇਰੇ ਪਿਤਾ ਜੀ ਸਵ: ਸ :ਪ੍ਰੀਤਮ ਸਿੰਘ ਬਾਗੀ ,ਅਜਾਦੀ ਘੁਲਾਟੀਏ ਸਨ | ਮੇਰੇ ਮਾਤਾ ਜੀ ਦਾ ਨਾਮ ਸਵ: ਸਰਦਾਰਨੀ ਸਤਵੰਤ ਕੌਰ ਸੀ |
ਸਵਾਲ :2 . ਗਾਇਕੀ ਦੇ ਖੇਤਰ ਵਿੱਚ ਆਉਣ ਦਾ ਸਬੱਬ ਕਿਥੇ ਬਣਿਆ ?
ਜਵਾਬ : ਮੇਰੇ ਗਾਇਕੀ ਦੇ ਖੇਤਰ ਵਿੱਚ ਆਉਣ ਦਾ ਸਬੱਬ ਸਾਡੇ ਘਰ ਤੋਂ ਹੀ ਸ਼ੁਰੂ ਹੋਇਆ | ਮੇਰੇ ਮਾਤਾ ਜੀ ਕੋਲ ਉਨ੍ਹਾਂ ਦੇ ਸਕੂਲ ਸਮੇਂ ਇੱਕ ਹਾਰਮੋਨੀਅਮ ਪਿਆ ਸੀ, ਜਿਸ ਉੱਤੇ ਉਹਨਾਂ ਨੂੰ ਸਕੂਲ਼ ਵਿੱਚ ਸ਼ਬਦ ਕੀਰਤਨ ਸਿਖਾਂਇ ਆ ਜਾਂਦਾ ਸੀ | ਉਸ ਹਾਰਮੋਨੀਅਮ ਤੋਂ ਹੀ ਮੈਨੂੰ ਗਾਇਕੀ ਦੀ ਚੇਟਕ ਲੱਗੀ | ਸਕੂਲਵਿੱਚ ਤਿੱਜੀ - ਚੋਥੀ ਕਲਾਸ ਵਿੱਚ ਮੈਂ ਬਾਲ ਸਭਾ ਵਿੱਚ ਗਾਉਣ ਅਤੇ ਛੇਵੀ ਕਲਾਸ ਵਿੱਚ ਗਾਉਣ ਦੇ ਨਾਲ ਨਾਲ ਭੰਗੜਾ ਅਤੇ ਨਾਲ ਥੀਏਟਰ ਵੀ ਸ਼ੁਰੂ ਕਰ ਦਿੱਤਾ ਸੀ |
ਸਵਾਲ :3. ਬਾਈ ਜੀ ਤੁਸੀ ਪੱਕੇ ਤੋਰ ਤੇ ਗਾਇਕੀ ਦੀ ਸ਼ੁਰੂਆਤ ਕਦੋਂ ਕੀਤੀ ?
ਜਵਾਬ : (ਹੱਸਦੇ ਹੋਏ) ਮੈਂ ਇਹੇ ਕਦੀ ਨਹੀਂ ਸੀ ਸੋਚਿਆ ,ਕਿ ਮੈਂ ਪ੍ਰੋਫੈਸ਼ਨਲ ਤੋਰ ਤੇ ਕਦੇ ਗਾਇਕ ਬਣਾਂਗਾ | ਪਰ ਜਦੋਂ ਮੇਰਾ ਰਾਬਤਾ ਸਵ: ਨਰਿੰਦਰ ਬੀਬਾ ਜੀ ਨਾਲ ਹੋਇਆ ਅਤੇ ਉਨ੍ਹਾਂ ਨਾਲ ਹੀ ਮੈਂ ''ਅਣਖੀ ਸ਼ੇਰ ਪੰਜਾਬ ਦੇ'' ਵਿੱਚ ਗਾਇਆ ਅਤੇ 1988-89 ਵਿੱਚ ਰੇਡੀਓ B ਦਰਜੇ ਵਿੱਚ ਅਤੇ ਉਸ ਤੋਂ ਕੁਝਸਾਲ ਬਾਅਦ ਰੇਡੀਓ B High ਦਰਜੇ ਵਿੱਚ ਪਾਸ ਕੀਤਾ | 1992 ਵਿੱਚ ਜਗਜੀਤ ਜੀ ਦੇ ਸੰਗੀਤ ਵਿੱਚ ਮੈਂ , ਸੁਖਵਿੰਦਰ,ਅਤੇ ਵਿਨੋਦ ਸਹਿਗਲ ਨੇ ਸਵ ਧਨੀ ਰਾਮ ਚਾਤ੍ਰਿਕ ਜੀ ਦੀ ਰਚਨਾ ਗਈ |
ਸਵਾਲ :4 ਪੰਮੀ ਬਾਈ ਜੀ ਹੁਣ ਤਕ ਤੁਸੀ ਕਿੰਨੇ ਕੁ ਗੀਤ ਗਾ ਚੁੱਕੇ ਹੋ ?
ਜਬਾਬ : ਹੁਣ ਤੱਕ ਮੇਰੀਆਂ 13 -14 ਕੈਸਟਾਂ ਤੇ ਬਹੁਤ ਸਾਰੇ ਗੀਤ ਮਾਰਕੀਟ ਵਿੱਚ ਆ ਚੁਕੇ ਹਨ | ਜਿਨ੍ਹਾਂ ਵਿਚੋਂ ਮੇਰੇ ਸਾਰੇ ਹੀ ਗੀਤਾਂ ਨੂੰ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਵਲੋਂ ਭਰਪੂਰ ਹੁੰਗਾਰਾ ਦਿਤਾ ਗਿਆ, ਜੋ ਕੀ ਅੱਜ ਤਕ ਉਸੇ ਤਰਾਂ ਹੀ ਬਰਕਰਾਰ ਹੈ | ਪੰਜਾਬੀ ਗਾਇਕਾ ਵਿਚੋਂ ਸਭ ਤੋਂ ਪਹਿਲਾਂ ਮੈਨੂੰਨਸੀਬੋ ਲਾਲ ਨਾਲ ਗਾਉਣ ਦਾ ਮੌਕਾ ਮਿਲਿਆ ਅਤੇ ਐਚ ਐਮ ਬੀ ਰਿਕਾਰਡ ਵਲੋਂ ਸਭ ਤੋਂ ਪਹਿਲਾਂ ਮੇਰੀ ਟੇਪ ''ਨੱਚ - 2 ਪਾਉਣੀ ਆ ਧਮਾਲ'' ਦੀ ਸੀਡੀ ਪਹਿਲੀ ਵਾਰ ਮਾਰਕੀਟ ਵਿੱਚ ਲੌਂਚ ਕੀਤੀ |
ਸਵਾਲ : 5 ਤੁਸੀ ਅਚਾਨਕ ਪੰਜਾਬੀ ਸਿਨੇਮਾ ਵੱਲ ਦਸਤਕ ਕਿਵੇਂ ਦਿੱਤੀ ?
ਜਵਾਬ : ਨਹੀਂ ਜੀ ਇਹ ਅਚਾਨਕ ਨਹੀਂ ਹੋਇਆ | ਮੇਰਾ ਪੰਜਾਬੀ ਫ਼ਿਲਮਾਂ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ | ਸਬ ਤੋਂ ਪਹਿਲਾਂ ਮੈ 1994 ਵਿੱਚ ਬਣੀ ਪੰਜਾਬੀ ਫ਼ਿਲਮ , ਧੀ ਜੱਟ ਦੀ, ਵਿੱਚ ਕੰਮ ਕੀਤਾ | ਉਸਤੋਂ ਬਾਅਦ ਇੱਕ ਸੀਰੀਅਲ ''ਵਿਛੋੜੇ'' ਦੇ ਵਿੱਚ ਮੈਂ ਬਤੋਰ ਹੀਰੋ ਦਾ ਰੋਲ ਕੀਤਾ, 2002 ਵਿੱਚ, ਉਸਤੋਂਬਾਅਦ ਦੋ ਫ਼ਿਲਮਾਂ ਵਿੱਚ ਬਤੋਰ ਗਾਇਕ ਗੀਤ ਗਾਏ ''ਤੇਰਾ ਮੇਰਾ ਕੀ ਰਿਸ਼ਤਾ'' ਅਤੇ ਕਬੱਡੀ ਅਵਨਸ ਅਗੈਨ ਵਿੱਚ, ਜੋ ਮੇਰੇ ਤੇ ਹੀ ਫਿਲਮਾਏ ਗਏ ! ਇਸਤੋਂ ਬਾਅਦ ਵੀ ਮੈਨੂੰ ਲਗਾਤਾਰ ਕਈ ਫ਼ਿਲਮਾਂ ਦੇ ਆਫ਼ਰ ਆਉਂਦੇ ਰਹੇ | ਪਰ ਹੁਣ ਮੈਂ ਕੁਝ ਸਮਾਂ ਆਪਣੀ ਹੋਮ ਪ੍ਰੋਡਕਸ਼ਨ, LIFE FOLK STUDIO ਦੀਸ਼ੁਰੂਆਤ ਕੀਤੀ ਹੈ | ਜਿਸਦੀ ਪਹਿਲੀ ਫਿਲਮ ''ਦਾਰਾ'' ਮਾਰਕੀਟ ਵਿੱਚ ਆ ਚੁੱਕੀ ਹੈ ,ਜਿਸ ਵਿੱਚ ਮੇਰਾ ਮਹੱਤਵਪੂਰਨ ਰੋਲ ਹੈ ! ਅੱਗੇ ਤੋਂ ਵੀ ਮੈਂ ਚੰਗੇ ਰੋਲ ਕਰਨ ਦਾ ਇਸ਼ੁਕ ਹਾਂ |
ਸਵਾਲ :6 ਬਾਈ ਜੀ ਤੁਹਾਨੂੰ ਮਿਲੇ ਰਾਸ਼ਟਰਪਤੀ ਐਵਾਰਡ ਬਾਰੇ ਕੀ ਕਹਿਣਾ ਚਾਹੋਗੇ ?
ਜਵਾਬ : ਹੁਣ ਤੱਕ ਮੈਨੂੰ ਦੁਨੀਆ ਭਰ ਵਿਚੋਂ ਬਹੁਤ ਸਾਰੇ ਮਾਨ ਸਨਮਾਨ ਮਿੱਲ ਚੁੱਕੇ ਹਨ! ਜਿਨ੍ਹਾਂ ਵਿੱਚ 2009 ਵਿੱਚ ਮਿਲਿਆ ਸ਼੍ਰੋਮਣੀ ਐਵਾਰਡ ਵੀ ਸ਼ਾਮਲ ਹੈ | ਮੈਨੂੰ ਮਿਲਿਆ ਰਾਸ਼ਟਰਪਤੀ ਐਵਾਰਡ ਸਿਰਫ ਮੇਰਾ ਐਵਾਰਡ ਨਹੀਂ ਹੈ ,ਇਹ ਐਵਾਰਡ ਉਨ੍ਹਾਂ ਸਮੂਹ ਪੰਜਾਬੀਆਂ ਦਾ ਐਵਾਰਡ ਹੈ ,ਜੋ ਪੰਮੀ ਬਾਈਨੂੰ ਪਿਆਰ ਕਰਦੇ ਹਨ |
ਸਵਾਲ :7 . ਤੁਹਾਡੀ ਚੰਗੀ ਸਿਹਤ ਦਾ ਰਾਜ ਕੀ ਹੈ ?
ਜਵਾਬ : ਧਨ, ਦੌਲਤ ਅਤੇ ਚੰਗੀ ਸਿਹਤ ਸਭ ਪ੍ਰਮਾਤਮਾ ਦੀ ਦਿੱਤੀ ਹੋਈ ਨਿਆਮਤ ਹੈ | ਮੇਰੀ ਚੰਗੀ ਸਿਹਤ ਦਾ ਰਾਜ ,ਚੰਗਾ ਸੋਚਣਾ, ਹੱਸਣਾ ਹਸਾਉਣਾ, ਸ਼ਾਕਾਹਾਰੀ ਭੋਜਨ ਖਾਣਾ, ਇਕ ਡੇਢ ਘੰਟਾ ਰੋਜਾਨਾ ਕਸਰਤ ਕਰਨਾ, ਘਰ ਦੀ ਬਣੀ ਰੋਟੀ ਅਤੇ ਨਿੱਤ ਨੇਮ ਕਰਨਾ ਹੈ |
(ਇਕ ਪ੍ਰਮੁੱਖ ਗੱਲ ਜੋ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ, ਉਹ ਇਹ ਕੀ ਮੈਂ ਆਪਣੀ ਜਿੰਦਗੀ ਵਿੱਚ ਕੋਈ ਵੀ ਐਬ ਨਹੀਂ ਪਾਲਿਆ ਹੋਇਆ )
ਸਵਾਲ :8 ਤੁਸੀਂ ਆਪਣੇ ਪਰਿਵਾਰ ਬਾਰੇ ਕੁਝ ਦੱਸੋ ?
ਜਵਾਬ : ਮੇਰਾ ਛੋਟਾ ਜਿਹਾ ਪਰਿਵਾਰ ਹੈ | ਜਿਸ ਵਿੱਚ ਮੇਰੀ ਪਤਨੀ ਅਤੇ ਮੇਰਾ ਬੇਟਾ ਅਤੇ ਬੇਟੀ ਹਨ | ਬੇਟਾ ਅਤੇ ਬੇਟੀ ਵਿਦੇਸ਼ ਵਿੱਚ ਸੈਟਲ ਹਨ |
ਸਵਾਲ :9 ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਤੁਸੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ?
ਜਵਾਬ :ਹਾਂ ਜੀ , ਮੈਂ ਦੁਨੀਆ ਭਰ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਇਕ ਬਹੁਤ ਹੀ ਮਹੱਤਵਪੂਰਨ ਸੰਦੇਸ਼ ਦੇਣਾ ਚਾਹੁੰਦਾ ਹਾਂ ,ਕਿ ਸਾਡੇ ਸਾਰੇ ਪੰਜਾਬੀਆਂ ਦਾ ਇਹ ਇਖਲਾਖੀ ਫਰਜ ਬਣਦਾ ਹੈ, ਕਿ ਉਹ ਪੰਜਾਬੀ ਸਾਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਅਤੇ ਸਾਡੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇਪ੍ਰਸਾਰ ਕਰਨ ਲਈ ਸਾਡੀ ਸਾਰੇ ਪੰਜਾਬੀਆਂ ਦੀ ਵਚਨਵੱਧਤਾ ਹੋਣੀ ਬਹੁਤ ਜਰੂਰੀ ਹੈ ! ਅਖੀਰ ਵਿੱਚ ਮੈਂ ਬਾਬੂਸ਼ਾਹੀ ਡਾਟ ਕਾਮ ਅਦਾਰੇ ਅਤੇ ਦੀਦਾਰ ਗੁਰਨਾ ਦਾ ਧੰਨਵਾਦੀ ਹਾਂ ਜਿਨ੍ਹਾਂ ਕਰਕੇ ਅੱਜ ਮੈਂ ਤੁਹਾਡੇ ਰੁਬਰੂ ਹੋਇਆ ਹਾਂ !