ਚੰਡੀਗੜ੍ਹ, 9 ਅਕਤੂਬਰ 2019 - ਨਾਭੇ ਦੀ ਸਿਰਮੌਰ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤ, ਸ਼੍ਰੋਮਣੀ ਕਵੀ, ਰਾਸ਼ਟਰਪਤੀ ਐਵਾਰਡ ਜੇਤੂ, ਨਾਭੇ ਦਾ ਨਾਂਅ ਅੰਤਰ ਰਾਸ਼ਟਰੀ ਪੱਧਰ 'ਤੇ ਚਮਕਾਉਣ ਵਾਲੇ ਤੇ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੂੰ ਸਾਹਿਤਕਾਰਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਗਲੇ ਤਿੰਨ ਸਾਲਾਂ ਲਈ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਹਾਰਦਿਕ ਵਧਾਈ ਦਿੱਤੀ ਗਈ ਹੈ।
ਇਸ ਮੌਕੇ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਬੁੱਟਰ ਤੋਂ ਇਲਾਵਾ ਜਨਰਲ ਸੱਕਤਰ ਵਜੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ, ਸੀਨੀ ਮੀਤ ਪ੍ਰਧਾਨ ਬਣੇ ਡਾ: ਡਾ:ਜੋਗਾ ਸਿੰਘ ਭਾਸ਼ਾ ਵਿਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਮੀਤ ਪ੍ਰਧਾਨ:ਸੁਰਿੰਦਰਪ੍ਰੀਤ ਘਣੀਆਂ ਬਠਿੰਡਾ , ਡਾ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿੱਤ ਅਕਾਡਮੀ,ਮੋਹਾਲੀ,ਵਰਗਿਸ ਸਲਾਮਤ ਬਟਾਲਾ, ਕੁਲਦੀਪ ਸਿੰਘ ਬੇਦੀ ਜਲੰਧਰ ਕਰਮ ਸਿੰਘ ਵਕੀਲ ਚੰਡੀਗੜ੍ਹ, ਸਕੱਤਰ ਦੀਪ ਦਵਿੰਦਰ ਸਿੰਘ ਅੰਮ੍ਰਿਤਸਰ ,ਜਗਦੀਪ ਸਿੱਧੂ ਮਾਨਸਾ,ਡਾ:ਨੀਤੂ ਅਰੋੜਾ ਬਠਿੰਡਾ, ਧਰਵਿੰਦਰ ਸਿੰਘ ਔਲਖ ਸੰਪਾਦਕ ਰਾਗ ਤ੍ਰੈਮਾਸਿਕ, ਅੰਮ੍ਰਿਤਸਰ ਸਰਬ ਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੀ ਸਮੁੱਚੀ ਟੀਮ ਉਕਤ ਸ਼ਖਸੀਅਤਾਂ ਨੂੰ ਹਾਰਦਿਕ ਵਧਾਈ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੀ ਹੈ।
ਦਰਸ਼ਨ ਬੁੱਟਰ ਫਾਈਲ ਫੋਟੋ