ਵਿਨੋਦ ਕੁਮਾਰ ਪੱਟੀ ਦੇ ਦਿਹਾਂਤ ‘ਤੇ ਸਮਾਜਸੇਵੀ ਤੇ ਧਾਰਮਿਕ ਸ਼ਖਸੀਅਤਾਂ ਪ੍ਰਗਟਾਇਆ ਦੁੱਖ
ਜਗਮੀਤ ਸਿੰਘ
ਭਿੱਖੀਵਿੰਡ, 25 ਮਈ 2021 - ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ, ਚੌਕਾਂ ਬੀਬੀ ਰਜਨੀ ਪੱਟੀ ਦੇ ਸੰਚਾਲਕ ਵਿਨੋਦ ਕੁਮਾਰ ਪੱਟੀ ਕਾਨੂੰਗੋ ਦੇ ਅਚਾਨਕ ਦਿਹਾਂਤ ‘ਤੇ ਵੱਖ-ਵੱਖ ਸਮਾਜਸੇਵੀ, ਧਾਰਮਿਕ ਜਥੇਬੰਦੀਆਂ ਪਤੰਜਲੀ ਯੋਗ ਸੰਮਤੀ ਭਿੱਖੀਵਿੰਡ, ਭਾਰਤ ਵਿਕਾਸ ਪ੍ਰੀਸ਼ਦ ਸਾਖਾ ਭਿੱਖੀਵਿੰਡ, ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਭਿੱਖੀਵਿੰਡ, ਯੂਥ ਫਰੈਂਡਜ ਕਲੱਬ ਭਿੱਖੀਵਿੰਡ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਅਹੁਦੇਦਾਰਾਂ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਭਿੱਖੀਵਿੰਡ ਪ੍ਰਧਾਨ ਤੇ ਪਤੰਜਲੀ ਯੋਗ ਸੰਮਤੀ ਪ੍ਰਧਾਨ ਸ਼ਾਂਤੀ ਪ੍ਰਸ਼ਾਦਿ ਤੇਜੀ, ਖੂਨਦਾਨ ਕਮੇਟੀ ਪ੍ਰਧਾਨ ਬਲਬੀਰ ਸਿੰੰਘ ਸੰੰਧੂ, ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਪ੍ਰਧਾਨ ਸੰਦੀਪ ਕੁਮਾਰ ਚੋਪੜਾ, ਖੂਨਦਾਨ ਕਮੇਟੀ ਦੇ ਸੈਕਟਰੀ ਕੇਵਲ ਕ੍ਰਿਸ਼ਨ ਅਰੋੜਾ, ਕੁਟੀਆ ਸੰਭੂ ਦੇਵ ਕਮੇਟੀ ਦੇ ਸੈਕਟਰੀ ਦਵਿੰਦਰ ਧਵਨ, ਯੂਥ ਫਰੈਡਜ ਕਲੱਬ ਪ੍ਰਧਾਨ ਸੁਖਦਵ ਸਿੰਘ ਅਰੋੜਾ, ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ, ਬਿਜਲੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਰਾਜ ਕੁਮਾਰ ਚੋਪੜਾ ਆਦਿ ਨੇ ਵਿਨੋਦ ਕੁਮਾਰ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕਰਦਿਆਂ ਉਹਨਾਂ ਨੂੰ ਇਕ ਨੇਕਦਿਲ ਇਨਸਾਨ ਦੱਸਿਆ।