ਲੁਧਿਆਣਾ: 17 ਦਸੰਬਰ 2019 - ਵਤਨੋਂ ਦੂਰ ਨੈਟਵਰਕ ਕੈਨੇਡਾ ਦੇ ਸੀ ਈ ਓ ਸੁੱਖੀ ਨਿੱਝਰ ਤੇ ਫਿਨਲੈਂਡ ਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਪ੍ਰਚਾਰ ਤੇ ਪਾਸ਼ਾਰ ਲਈ ਉਪਰਲੇ ਕਰ ਰਹੇ ਗੁਰਦਰਸ਼ਨ ਗਿਲ ਫਿਨਲੈਂਡੀਆਂ ਦਾ ਸੱਭਿਆਚਾਰਕ ਸੱਥ ਪੰਜਾਬ ਵਲੋਂ ਚੇਅਰਮੈਨ ਸ. ਜਸਮੇਰ ਸਿੰਘ ਢੱਟ ਦੀ ਅਗਵਾਈ ਸਮੂਹ ਮੈਬਰਾਂ ਵਲੋਂ ਸੱਥ ਦੇ ਲੁਧਿਆਣਾ ਦਫਤਰ ਵਿਖੇ ਪੁੱਜਣ ਤੇ ਨਿੱਘਾ ਸੁਆਗਤ ਕੀਤਾ ਗਿਆ।ਇਸ ਸਮੇਂ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੁੱਖੀ ਨਿੱਝਰ ਨੇ ਕਿਹਾ ਕਿ ਪਿਛਲੀ ਦਿਨੀ ਟੋਰੰਟੋ ਵਿਖੇ ਸ੍ਰ ਜਸਮੇਰ ਸਿੰਂਘ ਢੱਟ ਦੀ ਅਗਵਾਈ ਵਿਚ ਜੋ "ਮਿਸ ਕੈਨੇਡਾ ਪੰਜਾਬਣ" ਦਾ ਆਯੋਜਨ ਕੀਤਾ ਗਿਆ ਉਸਨੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਜਿਸ ਤੋਂ ਪ੍ਰਭਾਵਤ ਹੋਕੇ ਅਗਲਾ ਅੰਤਰ-ਰਾਸ਼ਟਰੀ ਸੁੰਦਰਤਾ ਮੁਕਾਬਲਾ "ਮਿਸ ਵਰਲਡ ਪੰਜਾਬਣ" ਨਵੇਂ ਵਰ੍ਹੇ ਚ ਕੈਨੇਡਾ ਦੇ ਖੂਬਸੂਰਤ ਸ਼ਹਿਰ ਟੋਰੰਟੋ ਵਿਖੇ ਕਰਵਾਇਆ ਜਾਵੇਗਾ। ਜੋ ਪਹਿਲਾਂ ਵਾਂਗ ਸੱਭਿਆਚਰਕ ਸੱਥ ਪੰਜਾਬ ਵਲੋਂ ਵਤਨੋਂ ਦੂਰ ਦੇ ਸਹਿਯੋਗ ਨਾਲ ਟੋਰੰਟੋ ਵਿਖੇ ਆਯੋਜਿਤ ਕੀਤਾ ਜਾਵੇਗਾ ਜਿਸ ਲਈ ਵਿਸ਼ਵ ਭਰ ਵਿਚੋਂ ਸੁੰਦਰ ਸ਼ੁਸ਼ੀਲ ਪੰਜਾਬਣ ਮੁਟਿਆਰਾਂ ਦੀ ਚੋਣ ਕਰਨ ਵਾਸਤੇ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਆਦਿ ਦੇਸ਼ਾ ਵਿਚ ਮੁੱਢਲੇ ਮੁਕਾਬਿਲਆਂ ਦੀ ਲੜੀ ਸੁਰੂ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਫਿਨਲੈਂਡ ਵਿਖੇ "ਮਿਸ ਯੂਰੋਪ ਪੰਜਾਬਣ" ਮੁਕਾਬਲਾ ਕਰਵਾਉਣ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸ੍ਰ ਸੁਖਦਰਸ਼ਨ ਗਿਲ ਪੰਜਾਬ ਤਸ਼ਰੀਫ ਲਿਆਏ ਹਨ।
ਸੁਖਦਰਸ਼ਨ ਗਿੱਲ ਨੇ ਇਸ ਸਮੇਂ ਸੱਥ ਦਾ ਧੰਨਵਾਦ ਕਰਦਿਆ ਕਿਹਾ ਕਿ ਜਸਮੇਰ ਸਿੰਘ ਢੱਟ ਦੀ ਅਗਵਾਈ ਵਿਚ ਸੱਥ ਪਿਛਲੇ ਤਿੰਨ ਦਹਾਕੇ ਤੋਂ ਪੰਜਾਬੀ ਮੁਟਿਆਰਾਂ ਨੂੰ ਅਪਣੇ ਵਿਰਸੇ ਨਾਲ ਜੋੜਨ ਲਈ ਸਲਾਘਾ ਯੋਗ ਉਪਰਾਲੇ ਕਰ ਰਹੀ ਹੈ ਉਹਨਾਂ ਨੂੰ ਇਸ ਮੁਕਾਬਲੇ ਦਾ ਹਿੱਸਾ ਬਨਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਮਾਗਮ ਸਮੇਂ ਮਸ਼ਹੂਰ ਗਾਇਕਾਂ ਅਮ੍ਰਿਤ ਸਿੰਘ ਤੇ ਵਤਨਜੀਤ ਸਿੰਘ ਨੇ ਅਪਣੇ ਖੂਬਸੂਰਤ ਗੀਤਾਂ ਨਾਲ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ।
ਇਸ ਸਮੇ ਸੱਥ ਦੇ ਸੱਕਤਰ ਜਨਰਲ ਤੇ ਉਘੇ ਰੰਗਕਰਮੀ ਪ੍ਰੋ: ਨਿਰਮਲ ਜੌੜਾ ਨੂੰ ਕੈਨੇਡਾ ਜਾਣ ਲਈ ਨਿੱਘੀ ਵਦਾਇਗੀ ਵੀ ਦਿਤੀ ਗਈ। ਪ੍ਰੋ: ਜੌੜਾ ਦੀ ਅਗਵਾਈ ਹੇਠ ਉਹਨਾਂ ਦਾ ਲਿਖਿਆ ਧਾਰਮਿਕ ਨਾਟਕ "ਮਾਤਾ ਗੁਜਰੀ" 22 ਦਸੰਬਰ ਨੂੰ ਟੋਰੰਟੋ ਦੇ ਰੋਜ਼ ਥੀਏਟਰ ਵਿਚ ਹੀਰਾ ਸਿੰਘ ਰੰਧਾਵਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਮਾਗਮ ਸਮੇ ਹੋਰਨਾ ਤੋਂ ਇਲਾਵਾ ਮੋਗਾ ਤੋਂ ਕੌਸਲਰ ਸ੍ਰੀ ਪੋਪਲੀ, ਜਗਜੀਤ ਸਿੰਘ ਯੂਕੋ, ਵਿਸ਼ਾਲ ਗੋਇਲ ਸੰਗਰੂਰ, ਕਰਮਜੀਤ ਸਿੰਘ ਢੱਟ, ਹੈਰੀ ਸਰਾਂ ਤੇ ਗੁਰਦੇਵ ਸਿੰਘ ਪੁਰਬਾ ਵਰਗੀਆਂ ਉਚ ਸਖਸ਼ੀਅਤਾਂ ਹਾਜ਼ਰ ਸਨ।