ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਮਾਰਚ 2021 - ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਦੇ ਮਾਤਾ ਜੀ ਸਰਦਾਰਨੀ ਸਵਰਨਜੀਤ ਕੌਰ ਪਤਨੀ ਸਰਦਾਰਨੀ ਸਵਰਨ ਸਿੰਘ ਸੰਧਾ ਸਾਬਕਾ ਸਰਪੰਚ ਵਾਸੀ ਪਿੰਡ ਡਡਵਿੰਡੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 25 ਮਾਰਚ (ਵੀਰਵਾਰ) ਨੂੰ ਪਿੰਡ ਡਡਵਿੰਡੀ ਓਹਨਾ ਦੇ ਗ੍ਰਹਿ ਨਿਵਾਸ ਵਿਖ਼ੇ ਹੋਵੇਗੀ,ਇਸ ਮੌਕੇ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ,ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ, ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁੱਖਵਿੰਦਰ ਸਿੰਘ ਸੁੱਖ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੱਜਣ ਸਿੰਘ , ਸੁਖਦੇਵ ਸਿੰਘ ਨਾਨਕ ਪੁਰ , ਸੁਖਪਾਲਬੀਰ ਸਿੰਘ ਝੰਡੂਵਾਲ , ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਸਰਪ੍ਰਸਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਨਰਿੰਦਰ ਸਿੰਘ ਸੋਨੀਆ, ਲਕਸ਼ਮੀ ਨੰਦਨ,ਪੱਤਰਕਾਰ ਜਗਜੀਤ ਸਿੰਘ ਧੰਜੂ,ਚੇਅਰਮੈਨ ਬਲਵਿੰਦਰ ਸਿੰਘ ਲਾਡੀ,ਸੰਤੋਖ ਸਿੰਘ ਪੰਨੂ, ਨਰੇਸ਼ ਹੈਪੀ,ਬਲਵਿੰਦਰ ਸਿੰਘ ਧਾਲੀਵਾਲ,ਮਲਕੀਤ ਕੌਰ, ਕੰਵਲਪ੍ਰੀਤ ਸਿੰਘ ਕੌੜਾ, ਕੁਲਬੀਰ ਸਿੰਘ ਮਿੰਟੂ, ਨਿਰਮਲ ਸਿੰਘ ਹੈਪੀ, ਸੁਰਿੰਦਰ ਪਾਲ ਸੋਢੀ, ਅਸ਼ਵਨੀ ਜੋਸ਼ੀ, ਸਤਪਾਲ ਕਾਲਾ, ਵਰੁਣ ਸ਼ਰਮਾ,ਦੀਪਕ ਸ਼ਰਮਾ, ਮਨੋਜ ਸ਼ਰਮਾ, ਸਿਮਰਨਜੀਤ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੋਮੀ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ,ਐਡਵੋਕੇਟ ਗਗਨਦੀਪ ਸਿੰਘ ਸੁੱਖ, ,ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।