ਭਾਈ ਵੀਰ ਸਿੰਘ ਦੀ 151 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਫਲਾਵਰ, ਪਲਾਂਟਸ ਪ੍ਰਦਰਸ਼ਨੀ ਅਤੇ ਰੰਗੋਲੀ 5 ਤੋਂ 7 ਦਸੰਬਰ ਨੂੰ
ਅੰਮ੍ਰਿਤਸਰ, 01 ਦਸੰਬਰ, 2023 - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਪ੍ਰਤੀ ਜਾਗਰੁਕਤਾ ਲਿਆਉਣ ਲਈ ਕਈ ਪੈੜਾ ਪਾਈਆ ਹਨ। ਯੂਨੀਵਰਸਿਟੀ ਜਿਥੇ ੳਚੇਰੀ ਸਿਿਖਆ ਦੇ ਖੇਤਰ ਵਿੱਚ ਅੱਗੇ ਵੱਧ ਰਹੀ ਹੈ। ੳਥੇ ਵਾਤਾਵਰਣ ਪ੍ਰਤੀ ਜਾਗਰੁਕਤਾ ਲਿਆਉਣ ਲਈ ਵੀ ਕਈ ਉਪਰਾਲੇ ਕਰ ਰਹੀ ਹੈ । ਹਰ ਸਾਲ ਯੂਨੀਵਰਸਿਟੀ ਦੇ ਵਿਹੜੇ ਬਸੰਤ ਰੁੱਤ ਫਲਾਵਰ ਸ਼ੋਅ ਮਾਰਚ ਵਿੱਚ ਅਤੇ ਭਾਈ ਵੀਰ ਸਿੰਘ ਗੁਲਦਾੳਦੀ ਸ਼ੋਅ ਦੰਸਬਰ ਵਿੱਚ ਆਯੋਜਨ ਕਰਨਾ ੳਪ-ਕੁਲਪਤੀ ਪ੍ਰੋਫੈਸਰ ਡਾ.ਜਸਪਾਲ ਸਿੰਘ ਸੰਧੂ ਦੀ ਦੇਣ ਹੈ।
ਇਸ ਸਾਲ ਦਾ ਭਾਈ ਵੀਰ ਸਿੰਘ ਫਲਾਵਰ,ਪਲਾਟਸ ਪ੍ਰਦਰਸ਼ਨੀ ਅਤੇ ਰੰਗੋਲੀ ਭਾਈ ਵੀਰ ਸਿੰਘ ਜੀ ਦੇੁ ਜਨਮਦਿਨ ਵਾਲੇ ਦਿਨ 5 ਦਸੰਬਰ ਤੋ 7 ਦੰਸਬਰ ਤਕ ਅਯੋਜਿਤ ਕੀਤਾ ਜਾ ਰਿਹਾ ਹੈ। ਫਲਾਵਰ ਸ਼ੋਅ ਇੰਚਾਰਜ਼ ਸ. ਗੁਰਵਿੰਦਰ ਸਿੰਘ ਅਤੇ ਮੈਡਮ ਸੁਨੈਨਾ,ਸਹਾਇਕ ਪ੍ਰੋਫੈਸਰ ਐਗਰੀਕਲਚਰ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਗਮਲਿਆਂ ਵਿੱਚ ਉਗਾਈਆਂ ਵੱਖ-ਵੱਖ ਕਿਸਮਾਂ ਦੀਆਂ ਵੱਡੀਆ ਅਤੇ ਛੋਟੀਆ ਗਲਦਾਉਦੀਆ ਪ੍ਰਦਰਸ਼ਿਤ ਕੀਤੀਆ ਜਾਣਗੀਆ।ਗਮਲਿਆਂ ਵਿੱਚ ਲੱਗੇ ਗੁਲਾਬ ਵੀ ਫਲਾਵਰ ਸ਼ੋਅ ਵਿੱਚ ਚਾਰ ਚੰਨ ਲਗਾਣਗੇ। ਇਸ ਦੇ ਨਾਲ ਹੀ ਕਈ ਕਿਸਮਾਂ ਵਿੱਚ ਸਜਾਵਟੀ ਬੂਟੇ ਅਤੇ ਕੈਕਟਸ ਵੀ ਖਿਚ ਦਾ ਕੇਂਦਰ ਬਣਨਗੇ। ਇਹ ਪ੍ਰਦਰਸ਼ਨੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਲਗਾਈ ਜਾਵੇਗੀ।
ਬੱਚਿਆ ਅਤੇ ਵਿਿਦਆਰਥੀਆਂ ਲਈ ਰੰਗੋਲੀ ਦਾ ਵੀ ਮੁਕਾਬਲਾ ਹੋਵੇਗਾ ਜਿਸ ਵਿੱਚ ਪਹਿਲੀ ਕਲਾਸ ਵਿੱਚ ਫੁੱਲਾਂ ਦੀਆਂ ਪੱਤੀਆਂ ਅਤੇ ਦੂਸਰੀ ਕਲਾਸ ਵਿੱਚ ਆਰਟੀਫੀਸ਼ੀਅਲ ਸਮਾਨ ਦੀ ਰੰਗੋਲੀ ਬਣਾਈ ਜਾਵੇਗੀ। ਇਸ ਨੁਮਇਸ ਲਈ 5 ਦਸੰਬਰ ਦਿਨ ਮੰਗਲਵਾਰ ਨੂੰ ਐਂਟਰੀਆਂ ਲਈਆਂ ਜਾਣਗੀਆਂ। ਅਗਲੇ ਦਿਨ 6 ਦਸੰਬਰ ਬੁੱਧਵਾਰ ਨੂੰ ਨੁਮਾਇਸ ਦੀ ਪਰਖ ਹੋਵੇਗੀ ਅਤੇ ਉਦਘਾਟਨ ਕੀਤਾ ਜਾਵੇਗਾ। ਆਖਰੀ ਦਿਨ ਭਾਵ 7 ਦਸੰਬਰ ਵੀਰਵਾਰ ਨੂੰ ਇਨਾਮਾ ਦੀ ਵੰਡ ਕੀਤੀ ਜਾਵੇਗੀ।
ਯੂਨੀਵਰਸਿਟੀ ਵਲੋ ਤਿੰਨ ਦਿਨ ਮੇਲਾ ਦੇਖਣ ਲਈ ਅੰਮ੍ਰਿਤਸਰ ਸਹਿਰੀਆਂ ਨੂੰ ਖਾਸ ਅਤੇ ਆਮ ਲੋਕਾਂ ਨੂੰ ਖੱੁਲਾ ਸੱਦਾ ਦਿੱਤਾ ਜਾਂਦਾ ਹੈ। ਫਲਾਵਰ ਸ਼ੋਅ ਦੇ ਨਾਲ ਨਾਲ ਬਾਗਬਾਨੀ ਅਤੇ ਜੈਵਿਕ ਖੇਤੀ ਨੂੰ ਪ੍ਰਫੁਲਤ ਕਰਣ ਲਈ ਸੰਬੰਧਤ ਸ਼ਟਾਲ ਵੀ ਲਗਾਏ ਜਾਣਗੇ ਜਿਸ ਦੇ ਨਾਲ ਨਾਲ ਨਰਸਰੀਆਂ ਅਤੇ ਬਾਗਬਾਨੀ ਦੇ ਅੋਜ਼ਾਰਾਂ ਦੀ ਦੁਕਾਨਦਾਰੀ ਵੀ ਹੋਵੇਗੀ। ਫਲਾਵਰ ਸ਼ੋਅ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਫਲਾਵਰ ਸ਼ੋਅ ਇੰਚਾਰਜ਼ ਗੁਰਵਿੰਦਰ ਸਿੰਘ ਮੋਬਾਇਲ ਨੰ :-9646837020 ਜਾਂ ਮੈਡਮ ਸੁਨੈਨਾ ਮੋਬਾਇਲ ਨੰ :-9501382180 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।