ਪ੍ਰੋ. ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਮਾਰੋਹ: ਫ਼ਰਤੂਲ ਚੰਦ ਫ਼ੱਕਰ ਦਾ ਕੀਤਾ ਸਨਮਾਨ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 21 ਅਗਸਤ 2022 - ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਮਾਰੋਹ ਇੱਥੋਂ ਦੇ ਪੰਡਿਤ ਮੋਹਨ ਲਾਲ ਐੱਸ ਡੀ ਕਾਲਜ ਵਿੱਚ ਕਰਵਾਇਆ ਗਿਆ । ਇਸ ਮੌਕੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਚਿੰਨ੍ਹ, ਦੁਸ਼ਾਲਾ, ਅਤੇ ਨਕਦ ਰਾਸ਼ੀ ਬਜ਼ੁਰਗ ਸ਼ਾਇਰ ਫ਼ਰਤੂਲ ਚੰਦ ਫ਼ੱਕਰ ਨੂੰ ਭੇਟ ਕੀਤੇ ਗਏ । ਇਸ ਮੌਕੇ ਪ੍ਰਿੰਸੀਪਲ ਡਾ ਨੀਰੂ ਸ਼ਰਮਾ, ਸਨੇਹ ਇੰਦਰ ਮੀਲੂ ਫਰੌਰ ਅਤੇ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਤਰਸੇਮ ਸਿੰਘ ਭੰਗੂ, ਹਰਭਜਨ ਸਿੰਘ ਬਾਜਵਾ, ਬੀਬਾ ਬਲਵੰਤ, ਮੱਖਣ ਕੁਹਾੜ, ਸੁਲੱਖਣ ਸਰਹੱਦੀ, ਪ੍ਰਿੰਸੀਪਲ ਰਾਜ ਕੁਮਾਰ, ਡਾ ਰਾਜਵਿੰਦਰ ਕੌਰ, ਅਸ਼ਵਨੀ ਕੁਮਾਰ, ਡਾ ਲੇਖ ਰਾਜ, ਮੰਗਤ ਚੰਚਲ, ਨਿਰਮਲ ਨਿੰਮਾ ਲੰਗਾਹ, ਸੁਭਾਸ਼ ਦੀਵਾਨਾ, ਸੀਤਲ ਸਿੰਘ ਗੁੰਨੋਪੁਰੀ ਆਦਿ ਨੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਜੀਵਨ ਤੇ ਚਾਨਣਾ ਪਾਇਆ ।
ਕਵੀ ਦਰਬਾਰ ਵਿਚ ਪ੍ਰਤਾਪ ਪਾਰਸ, ਜਸਵੰਤ ਹਾਂਸ, ਸੁਲਤਾਨ ਭਾਰਤੀ, ਪ੍ਰਸ਼ੋਤਮ ਸਿੰਘ ਲੱਲੀ, ਰਣਬੀਰ ਆਕਾਸ਼, ਰਮੇਸ਼ ਜਾਨੂ, ਗੁਰਮੀਤ ਬਾਜਵਾ, ਜਗਦੀਸ਼ ਕਲਾਨੌਰ, ਸੁਨੀਲ ਕੁਮਾਰ, ਜਗਦੀਸ਼ ਰਾਣਾ, ਪ੍ਰੀਤ ਰਾਣਾ, ਹਰਪਾਲ ਬੈਂਸ, ਹਰਪ੍ਰੀਤ ਕੌਰ, ਵਿਜੇ ਅਗਨੀਹੋਤਰੀ, ਮਲਕੀਤ ਸੋਹਲ, ਜੇ ਪੀ ਖਰਲਾਂ ਵਾਲਾ, ਰਜਨੀਸ਼ ਵਸ਼ਿਸ਼ਟ, ਰਾਜ ਕਲਾਨੌਰ, ਗੁਰਦੇਵ ਭੁੱਲਰ, ਬਲਦੇਵ ਸਿੱਧੂ ਆਦਿ ਨੇ ਆਪਣੇ ਆਪਣੇ ਕਲਾਮ ਕਹਿ ਕੇ ਰੰਗ ਬੰਨ੍ਹਿਆ । ਸਮਾਗਮ ਦੌਰਾਨ ਸੁਭਾਸ਼ ਦੀਵਾਨਾ ਦੇ ਕਾਵਿ ਸੰਗ੍ਰਹਿ “ਦਿਲ ਦੀ ਜ਼ੁਬਾਨ” ਅਤੇ ਤਰਸੇਮ ਸਿੰਘ ਭੰਗੂ ਦੇ ਕਹਾਣੀ ਸੰਗ੍ਰਹਿ “ਗੁੱਝੀ ਪੀੜ੍ਹ” ਦੀ ਘੁੰਡ ਚੁਕਾਈ ਵੀ ਕੀਤੀ ਗਈ।
ਸਮਾਗਮ ਦੌਰਾਨ ਸੁਭਾਸ਼ ਦੀਵਾਨਾ ਦੇ ਕਾਵਿ ਸੰਗ੍ਰਿਹ ਦਿਲ ਦੀ ਜੁਬਾਨ ਅਤੇ ਤਰਸੇਮ ਸਿੰਘ ਭੰਗੂ ਦੇ ਕਹਾਣੀ ਸੰਗ੍ਰਿਹ ਗੁੱਝੀ ਪੀੜ੍ਹ ਦੀ ਘੁੰਡ ਚੁਕਾਈ ਵੀ ਕੀਤੀ ਗਈ । ਅਖੀਰ ਵਿਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ । ਮੰਚ ਸਕੱਤਰ ਦੀ ਭੂਮਿਕਾ ਸੁਭਾਸ਼ ਦੀਵਾਨਾ ਨੇ ਨਿਭਾਈ । ਇਸ ਮੌਕੇ ਅੰਮ੍ਰਿਤਸਰ ਤੋਂ ਡਾ ਗੁਰਮੀਤ ਸਿੰਘ, ਡਾ ਜਗਜੀਵਨ ਲਾਲ, ਗੁਰਦੀਪ ਸਿੰਘ, ਅਬਿਨਾਸ਼ ਸਿੰਘ, ਪ੍ਰੋ ਜੇ.ਐੱਸ ਗਰੋਵਰ, ਸੋਹਣ ਸਿੰਘ, ਗੁਰਮੀਤ ਸਰਾਂ, ਪ੍ਰੋ ਚੇਤਨਾ ਬਜਾਜ, ਡਾ ਚਿਰੰਜੀਵ ਸਿੰਘ, ਕੇ.ਪੀ ਸਿੰਘ ਆਦਿ ਹਾਜ਼ਰ ਸਨ ।