7ਵਾਂ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ "ਡਾ: ਬਲਜੀਤ ਕੌਰ" ਦੀ ਝੋਲੀ
- ਸੁਖਵੰਤ ਕੌਰ ਵੱਸੀ ਦੀ ਪੁਸਤਕ "ਰੂਹਾਂ ਦਾ ਸਫਰ" ਲੋਕ ਅਰਪਿਤ ਕੀਤੀ
- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ
ਬਲਰਾਜ ਸਿੰਘ ਰਾਜਾ
ਬਿਆਸ, 8 ਮਾਰਚ 2024 - ਪਿਛਲੇ 38 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਦੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਅੱਜ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ, ਸਠਿਆਲਾ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।
ਇਸ ਮੌਕੇ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ: ਰਘਬੀਰ ਕੌਰ (ਸਾ: ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ), ਵਿਸ਼ੇਸ਼ ਮਹਿਮਾਨ ਅਰਤਿੰਦਰ ਸੰਧੂ (ਸੰਪਾਦਕ ਏਕਮ), ਡਾ: ਬਲਜੀਤ ਕੌਰ ਰਿਆੜ (ਅਸਿਸਟੈਂਟ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਪ੍ਰਧਾਨਗੀ ਮੰਡਲ ਵਿੱਚ ਡਾ: ਤੇਜਿੰਦਰ ਕੌਰ ਸ਼ਾਹੀ ਓ.ਐਸ.ਡੀ. ਸਰਕਾਰੀ ਕਾਲਜ ਸਠਿਆਲਾ, ਡਾ: ਜਸਪਾਲ ਕੌਰ ਭਾਟੀਆ (ਪ੍ਰਧਾਨ ਨਾਰੀ ਚੇਤਨਾ ਮੰਚ, ਅੰਮ੍ਰਿਤਸਰ), ਪ੍ਰਿੰ: ਪ੍ਰੋਮਿਲਾ ਅਰੋੜਾ (ਸਰਪ੍ਰਸਤ ਸਿਰਜਣਾ ਕੇਂਦਰ ਕਪੂਰਥਲਾ), ਸਾਹਿਬਾ ਜੀਟਨ ਕੌਰ (ਲੈਕਚਰਾਰ ਗੁਰੂ ਨਾਨਕ ਖਾਲਸਾ ਕਾਲਜ ਗੁਰਾਇਆ), ਡਾ: ਨਿਰਮ ਜੋਸਨ (ਸਟੇਟ ਐਵਾਰਡੀ), ਰਾਜਬੀਰ ਕੌਰ ਗਰੇਵਾਲ (ਪ੍ਰਧਾਨ ਮਾਣ ਪੰਜਾਬੀਆਂ ਦਾ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ), ਪ੍ਰਿੰਸੀਪਲ ਨਵਤੇਜ ਕੌਰ ਭੰਗੂ, ਬਲਜਿੰਦਰ ਕੌਰ (ਮਾਝਾ ਸੱਥ ਬੁਤਾਲਾ, ਹਰਮੇਸ਼ ਕੌਰ ਜੌਧੇ (ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ), ਅਮਨਦੀਪ ਕੌਰ ਥਿੰਦ (ਅਵਤਾਰ ਰੇਡੀਉ ਸੀਚੇਵਾਲ) ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸਭਾ ਦੀ ਮਹਿਾਲ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵੱਸੀ ਦੀ ਪੁਸਤਕ "ਰੂਹਾਂ ਦਾ ਸਫਰ" ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ ।
ਜਦਕਿ "7ਵਾਂ ਮਾਤਾ ਸੁਰਜੀਤ ਕੌਰ ਯਾਦਗਾਰੀ ਐਵਾਰਡ "ਡਾ: ਬਲਜੀਤ ਕੌਰ (ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੂੰ ਦੇ ਕੇ ਸਨਮਾਨਿਤ ਕੀਤਾ ਗਿਆ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਮੰਚ ਸੰਚਾਲਨ ਕਰਦਿਆਂ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਮਹਿਲਾ ਦਿਵਸ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਪੰਜਾਬ ਭਰ ਵਿਚੋਂ ਆਈਆਂ ਕਵਿੱਤਰੀਆਂ ਨੇ ਹਾਜ਼ਰੀ ਭਰੀ । ਕਵੀ ਦਰਬਾਰ ਵਿੱਚ ਵਿਜੇਤਾ ਰਾਜ, ਜਤਿੰਦਰਪਾਲ ਕੌਰ ਭਿੰਡਰ, ਰਾਜਵਿੰਦਰ ਕੌਰ ਰਾਜ, ਅਮਨ ਢਿੱਲੋਂ ਕਸੇਲ, ਰਾਜਿੰਦਰ ਕੌਰ ਧਰਦਿਉ, ਲਾਡੀ ਭੱੁਲਰ ਸੁਲਤਾਨਪੁਰ ਲੋਧੀ, ਮਨਜੀਤ ਕੌਰ ਨੰਗਲੀ, ਸੁਰਿੰਦਰ ਖਿਲਚੀਆਂ, ਜਸਪ੍ਰੀਤ ਕੌਰ, ਨਵਜੋਤ ਕੌਰ ਨਵੂ, ਮਨਦੀਪ ਕੌਰ ਰਤਨ, ਹਰਵਿੰਦਰਜੀਤ ਕੌਰ, ਕੁਲਵਿੰਦਰ ਕੌਰ ਬਾਬਾ ਬਕਾਲਾ, ਮਨਜੀਤ ਕੌਰ ਮੀਸ਼ਾ, ਡਾ: ਪੂਰਨਿਮਾ ਰਾਏ, ਜਤਿੰਦਰ ਕੌਰ ਅੰਮ੍ਰਿਤਸਰ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਜਾਪ ਕੌਰ ਸੀਚੇਵਾਲ, ਮਨਪ੍ਰੀਤ ਕੌਰ ਚੀਮਾਂਬਾਠ, ਹਰਜਿੰਦਰ ਕੌਰ ਸਠਿਆਲਾ, ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆਂ ।
ਇਸ ਮੌਕੇ ਡਾ: ਰਕੇਸ਼ ਰਾਜ ਤਿਲਕ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸੂਬੇਦਾਰ ਹਰਜਿੰਦਰ ਸਿੰਘ, ਪ੍ਰੋ: ਸੁਖਬੀਰ ਸਿੰਘ ਸਠਿਆਲਾ, ਮੈਨੇਜਰ ਬੂਟਾ ਰਾਮ, ਮੈਨੇਜਰ ਸੁਖਦੇਵ ਸਿੰਘ ਭੱੁਲਰ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਮੁਖਤਾਰ ਸਿੰਘ ਗਿੱਲ, ਜਗਦੀਸ਼ ਸਿੰਘ ਬਮਰਾਹ, ਜਸਵੰਤ ਧਾਪ, ਜਸਪਾਲ ਸਿੰਘ ਧੂਲਕਾ, ਮੱਖਣ ਸਿੰਘ ਭੈਣੀਵਾਲਾ, ਸੱਤਾ ਜਸਪਾਲ, ਜਸਮੇਲ ਸਿੰਘ ਜੋਧੇ, ਬਲਬੀਰ ਸਿੰਘ ਬੀਰ, ਅਜੀਤ ਸਿੰਘ ਸਠਿਆਲਵੀ, ਸਕੱਤਰ ਸਿੰਘ ਪੁਰੇਵਾਲ, ਅਰਜਿੰਦਰ ਬੁਤਾਲਵੀ, ਬਲਵਿੰਦਰ ਸਿੰਘ ਅਠੌਲਾ, ਧਰਮ ਸਿੰਘ ਧਿਆਨਪੁਰੀ, ਨਵਦੀਪ ਸਿੰਘ ਬਦੇਸ਼ਾ, ਸੁਰਜੀਤ ਸਿੰਘ ਜੀਤੂ, ਰਮਨਦੀਪ ਸਿੰਘ ਵੱਸੀ, ਜਤਿੰਦਰ ਸਿੰਘ ਬੱਬੂ, ਅਮਨਪ੍ਰੀਤ ਸਿੰਘ ਅਠੌਲਾ, ਸਤਨਾਮ ਸਿੰਘ ਨੌਰੰਗਪੁਰੀ, ਸੰਤੋਖ ਸਿੰਘ ਪੰਨੂੰ, ਪਰਮਜੀਤ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਵੀਜਨਾਂ ਅਤੇ ਸਖਸ਼ੀਅਤਾਂ ਨੇ ਹਾਜ਼ਰੀ ਭਰਕੇ ਸਮਾਗਮ ਨੂੰ ਸਫਲ ਬਣਾਇਆ ।