ਪਿੰਡ ਕਲੇਰਾਂ ਵਾਸੀਆਂ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
- ਗੁਰੂ ਨਾਨਕ ਮਿਸ਼ਨ ਦੇ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਕੀਤੀ ਕਾਮਨਾ
ਬੰਗਾ, 20 ਮਾਰਚ 2024 - ਢਾਹਾਂ - ਕਲੇਰਾਂ ਦੀ ਸਾਂਝੀ ਜੂਹ ’ਚ ਗੁਰੂ ਨਾਨਕ ਮਿਸ਼ਨ ਦੇ ਬੈਨਰ ਹੇਠ ਸਥਾਪਿਤ ਕੀਤੇ ਸਿਹਤ ਤੇ ਸਿੱਖਿਆ ਦੇ ਅਦਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨ ਅਤੇ ਇਸ ਦੇ ਸੰਚਾਲਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਰਜਿ. ਢਾਹਾਂ ਕਲੇਰਾਂ ਦਾ ਨਵੇਂ ਬਣੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਵਧਾਈ ਦੇਣ ਅੱਜ ਪਿੰਡ ਕਲੇਰਾਂ ਵਾਸੀ ਵਿਸ਼ੇਸ਼ ਤੌਰ ’ਤੇ ਪੁੱਜੇ ।
ਉਹਨਾਂ ਕਿਹਾ ਕਿ ਇਸ ਕਾਰਜ ਦੀ ਯੋਗ ਅਗਵਾਈ ਕਰ ਰਹੇ ਟਰੱਸਟ ਦੇ ਸਮੂਹ ਨੁਮਾਇੰਦੇ ਵਧਾਈ ਦੇ ਪਾਤਰ ਹਨ । ਪਿੰਡ ਕਲੇਰਾਂ ਵਾਸੀਆਂ ’ਚ ਸ਼ਾਮਲ ਸ. ਬਲਜਿੰਦਰ ਸਿੰਘ ਹੈਪੀ, ਸ੍ਰੀ ਸਤਵਿੰਦਰ ਪਾਲ ਮੱਲ, ਸ. ਸੁਰਜੀਤ ਸਿੰਘ ਢਿੱਲੋਂ, ਸ. ਅਜੈਬ ਸਿੰਘ ਨੰਬਰਦਾਰ ਆਦਿ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਸ ਵਾਰ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਟਰੱਸਟ ਦੀ ਅਗਵਾਈ ਕਰਨ ਦੀ ਸੇਵਾ ਸੌਂਪੀ ਗਈ ਹੈ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਪਿੰਡ ਕਲੇਰਾਂ ਵਾਸੀਆਂ ਦਾ ਇਸ ਮਾਣ ਸਨਮਾਨ ਲਈ ਧੰਨਵਾਦ ਕੀਤਾ ਅਤੇ ਟਰੱਸਟ ਮੈਂਬਰਾਂ ਵਲੋਂ ਪ੍ਰਗਟਾਏ ਗਏ ਵਿਸ਼ਵਾਸ਼ ਨੂੰ ਪਹਿਲਾਂ ਵਾਂਗ ਲਗਨ ਤੇ ਮਿਹਨਤ ਨਾਲ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਲਿਆ ।
ਪਿੰਡ ਕਲੇਰਾਂ ਵਾਸੀਆਂ ਵਲੋਂ ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਦਲਜੀਤ ਸਿੰਘ ਢਿੱਲੋਂ, ਸ. ਰਣਵੀਰ ਸਿੰਘ ਬਿੰਦਰਾ, ਸ. ਕੁਲਵਿੰਦਰ ਸਿੰਘ ਢਿੱਲੋਂ, ਸ. ਬਲਦੀਪ ਸਿੰਘ, ਬਾਬੂ ਮਹਿੰਦਰ ਪਾਲ, ਸ. ਗੁਰਦੀਪ ਸਿੰਘ ਢਿੱਲੋਂ, ਸ. ਗੁਰਪ੍ਰੀਤ ਸਿੰਘ ਢਿੱਲੋਂ, ਸ. ਕਮਲਜੀਤ ਸਿੰਘ ਢੰਡਵਾੜ, ਸ੍ਰੀ ਸਤਵਿੰਦਰ ਸੰਧੂ, ਸ. ਗੁਦਾਵਰ ਸਿੰਘ ਢਿੱਲੋਂ, ਸ. ਲਖਵਿੰਦਰ ਸਿੰਘ ਸਾਧੜਾ, ਸ. ਪਲਵਿੰਦਰ ਸਿੰਘ ਸੋਨੂੰ ਢਿੱਲੋਂ, ਸ. ਬਲਵਿੰਦਰ ਸਿੰਘ ਕਲਸੀ, ਭਾਈ ਦਲਜੀਤ ਸਿੰਘ ਖਾਲਸਾ ਅਤੇ ਹੋਰ ਪਤਵੰਤੇ ਵੀ ਸ਼ਾਮਲ ਸਨ ।