ਚੰਡੀਗੜ੍ਹ, 11 ਨਵੰਬਰ 2019 - ਕੋਲੇ ਦੀ ਖਾਨ 'ਚੋਂ 65 ਜਾਨਾਂ ਨੂੰ ਬਚਾਉਣ ਵਾਲੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਨੂੰ ਬੁੱਧਵਾਰ ਨੂੰ ਇੰਸਟੀਚਿਊਟ ਆਫ ਇੰਜੀਨੀਅਰਿੰਗ ਇੰਡੀਆ ਵੱਲੋਂ ਚੰਡੀਗੜ੍ਹ 'ਚ ਲਾਈਫ ਟਾਈਮ ਅਚੀਵਮੈਂਟ ਅੇਵਾਰਡ ਨਾਲ ਨਿਵਾਜਿਆ ਗਿਆ। ਇਹ ਅਐਵਾਰਡ ਉਨ੍ਹਾਂ ਨੂੰ ਪੀਈਸੀ ਯੂਨੀਵਰਸਿਟੀ ਆਫ ਤਕਨਾਲੋਜੀ ਦੇ ਡਾਇਰੈਕਟਰ ਡਾ ਧੀਰਹ ਸਿੰਘ ਦੁਆਰਾ ਦਿੱਤਾ ਗਿਆ।
ਇਸ ਮੌਕੇ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ। ਡਾ ਸਿੰਘੀ ਤੇ ਹੋਰ ਬੁਲਾਰਿਆਂ ਨੇ ਇੰਜੀਨੀਅਰ ਗਿੱਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸਿੰਘੀ ਨੇ ਕਿਹਾ ਕਿ 1989 'ਚ ਪੱਛਮੀ ਬੰਗਾਲ ਦੇ ਰਾਣੀਗੰਜ ਸਥਿਤ ਮਹਾਬੀਰ ਕੋਲੇ ਦੀ ਖਾਨ ਤੋਂ ਇੰਜੀਨੀਅਰ ਗਿੱਲ ਨੇ 300 ਫੁੱਟ ਹੇਠੋਂ ਪਾਣੀ ਨਾਲ ਭਰੀ ਖਾਨ 'ਚੋਂ 65 ਮਜਦੂਰਾਂ ਨੂੰ ਛੇ ਘੰਟੇ 'ਚ ਸਹੀ ਸਲਾਮਤ ਕੱਢ ਕੇ ਵਿਸ਼ਵ ਰਿਕਾਰਡ ਕਾਇਮ ਕਿਤਾ ਸੀ। ਉਨ੍ਹਾਂ ਦਾ ਕਹਿਾ ਹੈ ਕਿ ਉਨ੍ਹਾਂ ਦੀ ਬਹਾਦਰੀ ਨਾਲ ਸਿੱਖ ਕੌਮ ਤੇ ਇੰਜੀਨੀਅਰ ਜਮਾਤ ਹੀ ਨਹੀਂ ਸਗੋਂ ਹਰ ਇੱਕ ਪੰਜਾਬੀ ਤੇ ਹਿੰਦੁਸਤਾਨੀ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ।
ਜ਼ਿਕਰਯੋਗ ਹੈ ਕਿ ਇੰਜੀਨੀਅਰ ਗਿੱਲ 'ਤੇ 'ਕੈਪਸੂਲ ਗਿੱਲ' ਨਾਮ ਦੀ ਜਲਦ ਹੀ ਇੱਕ ਫਿਲਮ ਵੀ ਸਿਨੇਮਾ ਘਰਾਂ 'ਚ ਨਜ਼ਰ ਆਏਗੀ।