ਐਬਟਸਫੋਰਡ (ਬੀ ਸੀ), 16 ਮਈ 2019 - ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਵਕੀਲ ਅਤੇ ਕਠੂਆ (ਭਾਰਤ) ਵਿੱਚ ਗੈਂਗਰੇਪ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਆਸਿਫਾ ਬਾਨੋ ਲਈ ਕਾਨੂੰਨੀ ਲੜਾਈ ਲੜਨ ਵਾਲੀ ਸ਼ਖ਼ਸੀਅਤ ਦੀਪਿਕਾ ਸਿੰਘ ਰਾਜਾਵਤ ਇੰਡੀਅਨ ਅਬਰੋਡ ਪਲਿਊਰੈਸਟ ਫਾਰ ਇੰਡੀਆ ਸੁਸਾਇਟੀ ਦੇ ਸੱਦੇ 'ਤੇ ਕੈਨੇਡਾ ਪਹੁੰਚੇ ਹਨ।
ਦੀਪਿਕਾ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਬਾਰੇ ਵਿਸ਼ੇਸ਼ ਭਾਸ਼ਣ 19 ਮਈ ਦਿਨ ਐਤਵਾਰ ਨੂੰ ਐਬਟਸਰਫੋਰਡ ਸਥਿਤ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਸਾਊਥ ਫਰੇਜ਼ਰ ਵੇਅ ਵਿਖੇ ਦੁਪਹਿਰ 12.30 ਵਜੇ ਦਿੱਤਾ ਜਾਵੇਗਾ। ਇਹ ਸਮਾਗਮ ਵਿਸ਼ੇਸ਼ ਰੂਪ ਵਿੱਚ ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਉਲੀਕਿਆ ਗਿਆ ਹੈ। ਸੰਸਥਾ ਵੱਲੋਂ ਦੀਪਕ ਸਿੰਘ ਰਾਜਾਵਤ ਨੂੰ ਆਸਿਫਾ ਬਾਨੋ ਕੇਸ ਵਿੱਚ ਵਿਖਾਈ ਦਲੇਰੀ ਅਤੇ ਨਿਡਰਤਾ ਲਈ ਸਨਮਾਨਿਤ ਵੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਅੱਠ ਸਾਲਾਂ ਮਾਸੂਮ ਬੱਚੀ ਆਸਿਫਾ ਦਾ ਸਮੂਹਿਕ ਬਲਾਤਕਾਰ ਕਰਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਖਿਲਾਫ, ਦੀਪਿਕਾ ਸਿੰਘ ਵੱਲੋਂ ਕੇਸ ਲੜੇ ਜਾਣ 'ਤੇ ਉਸ ਨੂੰ ਜਾਨੋਂ ਮਾਰਨ ਅਤੇ ਜਬਰ -ਜਿਨਾਹ ਕਰਨ ਦੀਆਂ ਧਮਕੀਆਂ ਕੱਟੜਵਾਦੀਆਂ ਵੱਲੋਂ ਲਗਾਤਾਰ ਦਿੱਤੀਆਂ ਜਾਦੀਆਂ ਰਹੀਆਂ ਸਨ। ਅਜਿਹੀ ਦਲੇਰ ਔਰਤ ਦੀ ਨਿਡਰਤਾ ਦੀ ਭਰਪੂਰ ਪ੍ਰਸ਼ੰਸਾ ਕਰਨੀ ਬਣਦੀ ਹੈ ਅਤੇ ਦੀਪਿਕਾ ਸਿੰਘ ਦੇ ਵਿਚਾਰ ਸੁਣਨ ਲਈ ਰੱਖੇ ਪ੍ਰੋਗਰਾਮਾਂ ਚ ਵੀ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ। ਸਮਾਗਮ ਬਾਰੇ ਹੋਰ ਜਾਣਕਾਰੀ ਲਈ ਡਾ ਗੁਰਵਿੰਦਰ ਸਿੰਘ ਧਾਲੀਵਾਲ (604 825 1550) ਨਾਲ ਜਾਂ ਗੁਰਪ੍ਰੀਤ ਸਿੰਘ (778 862 2454) ਨਾਲ ਸੰਪਰਕ ਕੀਤਾ ਜਾ ਸਕਦਾ ਹੈ