← Go Back
ਚੰਡੀਗੜ੍ਹ, 1 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਅਜ ਉਘੇ ਨਾਵਲਕਾਰ ਸ੍ਰ ਜਸਵੰਤ ਸਿੰਘ ਕੰਵਲ ਨੂੰ ਉਨਾ ਦੀ ਪਹਿਲੀ ਬਰਸੀ ਮੌਕੇ ਚੇਤੇ ਕਰਦਿਆਂ ਨਿਘੀ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਕਿਹਾ ਕਿ ਉਹ ਨਿਕੀ ਉਮਰ ਤੋਂ ਹੀ ਕੰਵਲ ਦੇ ਨਾਵਲ ਪੜ ਪੜ ਕੇ ਪੰਜਾਬੀ ਸਾਹਿਤ ਨਾਲ ਜੁੜੇ ਸਨ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਕੰਵਲ ਜੀ ਇਕ ਮਾਣਮੱਤੀ ਸਾਹਿਤਕ ਹਸਤੀ ਸਨ ਤੇ ਉਹ ਹਮੇਸ਼ਾ ਆਪਣੇ ਨਾਵਲਾਂ ਵਿਚ ਦੱਬੇ ਕੁਚਲੇ ਤੇ ਪਿਛੜੇ ਵਰਗਾਂ ਦੀ ਆਵਾਜ ਬੁਲੰਦ ਕਰਦੇ ਰਹੇ। ਉਨਾ ਆਖਿਆ ਕਿ ਕੰਵਲ ਜੀ ਦੇ ਨਾਵਲ ਕਿੰਨੀਆਂ ਹੀ ਪੀੜੀਆਂ ਵਾਸਤੇ ਪ੍ਰੇਰਨਾ ਦਾ ਸਰੋਤ ਹਨ। ਸ੍ਰ ਚੰਨੀ ਨੇ ਕੰਵਲ ਜੀ ਦੀ ਲੰਬੀ ਤੇ ਤੰਦਰੁਸਤ ਉਮਰ ਬਾਰੇ ਕਿਹਾ ਕਿ ਸਭ ਤੋਂ ਵਡੇਰੀ ਉਮਰ ਭੋਗਣ ਵਾਲੇ ਉਹ ਪਹਿਲੇ ਲੇਖਕ ਹਨ ਤੇ ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਗੌਰਵ ਪੁਰਸਕਾਰ ਉਨਾ ਨੂੰ ਪਿੰਡ ਢੁਡੀਕੇ ਜਾ ਕੇ ਪ੍ਰਦਾਨ ਕੀਤਾ ਸੀ। ਕੰਵਲ ਜੀ ਦੀ ਨੇ ਆਪਣੀਆਂ ਲਿਖਤਾਂ ਵਿਚ ਮਨੁੱਖ ਨੂੰ ਹਮੇਸ਼ਾ ਚੜਦੀ ਕਲਾ ਵੀਚ ਰਹਿਣ ਤੇ ਸੰਘਰਸ਼ ਕਰਨ ਵਾਸਤੇ ਪਰੇਰਿਆ। ਅਜ ਪੰਜਾਬ ਕਲਾ ਪਰਿਸ਼ਦ ਉਨਾ ਨੂੰ ਉਨਾ ਦੀ ਪਹਿਲੀ ਬਰਸੀ ਮੌਕੇ ਸਿਜਦਾ ਕਰਦੀ ਹੋਈ ਸ਼ਰਧਾ ਦੇ ਫੁਲ ਅਰਪਿਤ ਕਰਦੀ ਹੈ।
ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।
Total Responses : 267