ਸਮਾਜਸੇਵੀ ਮਨੋਹਰ ਲਾਲ ਜੋਸ਼ੀ ਦੀ ਨਿਮਿਤ ਪਾਠ ਦੇ ਭੋਗ 3 ਅਪ੍ਰੈਲ ਨੂੰ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 2 ਅਪ੍ਰੈਲ 2022- ਨਗਰ ਕੌਂਸਲ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਜੋਸ਼ੀ ਦੇ ਸਤਿਕਾਰਤ ਪਿਤਾ ਸ਼੍ਰੀ ਮਨੋਹਰ ਲਾਲ ਜੋਸ਼ੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 23 ਮਾਰਚ 2022 ਦਿਨ ਬੁੱਧਵਾਰ ਨੂੰ ਸ਼ਾਂਤੀ ਵਣ ਕਾਲਜ ਰੋਡ ਵਿੱਖੇ ਦੋਪਹਰ 12 ਬਜੇ ਕੀਤਾ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 3 ਅਪ੍ਰੈਲ 2022 ਨੂੰ ਸਥਾਨਕ ਸੇਤੀਆ ਪੈਲੇਸ ਮੋਗਾ ਰੋਡ ਵਿਖੇ ਦੁਪਹਿਰ 12 :00 ਤੋਂ 1:00 ਵਜੇ ਤੱਕ ਗਰੁੜ ਪੁਰਾਣ ਪਾਠ ਦਾ ਭੋਗ ਪਾਇਆ ਜਾਵੇਗਾ।
ਉਹਨਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਅਤੇ ਸ਼ਹਿਰ 'ਚ ਸੋਗ ਦੀ ਲਹਿਰ ਹੈ।
ਇਸ ਦੁੱਖ ਦੀ ਘੜੀ ਵਿਚ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ ਧਾਰਮਿਕ, ਰਾਜਨੀਤਕ ਸਖਸ਼ੀਅਤਾਂ ਵਲੋਂ ਪੁੱਤਰ ਸਵਤੰਤਰ ਜੋਸ਼ੀ,
ਪੋਤਰੇ ਡਾ ਅਬਿਸ਼ੇਕ ਜੋਸ਼ੀ ( ਜਿੱਪੀ ) , ਨਿੱਪੀ ਜੋਸ਼ੀ , ਸਿੱਪੀ ਜੋਸ਼ੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਵੱਖ ਵੱਖ ਆਗੂਆਂ ਨੇ ਉਨ੍ਹਾਂ ਨੂੰ ਨਿਸ਼ਕਾਮ ਸੇਵਕ ਅਤੇ ਸੱਚੇ ਸਮਾਜ ਸੇਵੀ ਦੱਸਿਆ ਨਾਲ ਹੀ ਕਿਹਾ ਕਿ ਮਨੋਹਰ ਲਾਲ ਜੋਸ਼ੀ ਦੇ ਅਕਾਲ ਚਲਾਨਾ ਕਰ ਜਾਣ ਨਾਲ ਕੋਟਕਪੂਰਾ ਸ਼ਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।