ਲੁਧਿਆਣਾ : 26 ਮਾਰਚ 2019 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕੈਨੇਡਾ 'ਚ ਵੱਸਦੇ ਪ੍ਰਸਿੱਧ ਸ਼ਾਇਰ ਭੁਪਿੰਦਰ ਦੁਲੇਅ ਦਾ ਰੂ-ਬ-ਰੂ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸ੍ਰੇ ਭੁਪਿੰਦਰ ਦੁਲੇਅ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਨੂੰ ਅਤੇ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ।
ਉਨ੍ਹਾਂ ਕਿਹਾ ਅਕਾਡਮੀ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਲੇਖਕਾਂ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਦੀ ਸਾਹਿਤਕ ਘਾਲਣਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਜਾਵੇ। ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਕਿਹਾ ਕਿ ਭੁਪਿੰਦਰ ਦੁਲੇਅ ਪੰਜਾਬੀ ਮਾਂ ਬੋਲੀ ਦਾ ਲਾਡਲਾ ਸ਼ਾਇਰ ਹੈ। ਉਨ੍ਹਾਂ ਚੰਦ ਪਰਿਵਾਰ ਨਾਲ ਯਾਦਾਂ ਸਾਂਝੀਆਂ ਕਰਦਿਆਂ ਭੁਪਿੰਦਰ ਦੀ ਸ਼ਾਇਰੀ ਵਿਚ ਕੀਤੀ ਮਿਹਨਤ ਤੇ ਤਸੱਲੀ ਪ੍ਰਗਟਾਈ ਤੇ ਭੁਪਿੰਦਰ ਦੀ ਸ਼ਾਇਰੀ ਨੂੰ ਕਿਸੇ ਵਿਸ਼ੇਸ਼ ਖਿੱਤੇ ਦੀ ਥਾਂ ਸਮੂਹ ਪੰਜਾਬੀਅਤ ਦੀ ਆਵਾਜ ਕਿਹਾ। ਵਿਰਸੇ ਤੋਂ ਮਿਲੀ ਇਸ ਦਾਤ ਨੂੰ ਭੁਪਿੰਦਰ ਦੁਲੇਅ ਨੇ ਹੋਰ ਵੀ ਮਿਹਨਤ ਨਾਲ ਨਿਖਾਰਿਆ ਹੈ। ਸਿੰਧੀ ਕਵੀ ਨਾਰੀ ਲਛਵਾਨੀ ਨੇ ਵੀ ਪ੍ਰਧਾਨਗੀ ਮੰਡਲ 'ਚ ਸ਼ਿਰਕਤ ਕੀਤੀ।
ਸ੍ਰੀ ਭੁਪਿੰਦਰ ਦੁਲੇਅ ਦੀ ਸ਼ਾਇਰੀ ਬਾਰੇ ਅਕਾਡਮੀ ਦੇ ਸਕੱਤਰ ਡਾ. ਜਗਵਿੰਦਰ ਜੋਧਾ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਭੁਪਿੰਦਰ ਦੁਲੇਅ ਚੁੱਪ ਚੁਪੀਤੇ ਕਾਰਜ ਕਰਨ ਵਾਲਾ ਪੰਜਾਬੀ ਦਾ ਗ਼ਜ਼ਲਗੋਅ ਹੈ। ਉਹ ਨਵੀਂ ਸੰਵੇਦਨਾ ਤੇ ਮਨੁੱਖੀ ਹੋਂਦ ਦੇ ਸੰਕਟਾਂ ਨੂੰ ਆਪਣੀ ਸ਼ਾਇਰੀ ਦੀ ਵਸਤੂ ਬਣਾਉਂਦਾ ਹੈ। ਇਸ ਮੌਕੇ ਭੁਪਿੰਦਰ ਦੁਲੇਅ ਅਤੇ ਉਸਦੀ ਜੀਵਨ ਸਾਥਣ ਪ੍ਰੀਤ ਬਲਵਿੰਦਰ ਦੁਲੇਅ ਨੂੰ ਸਨਮਾਨਤ ਕੀਤਾ ਗਿਆ। ਸ੍ਰੀ ਭੁਪਿੰਦਰ ਦੁਲੇਅ ਹੋਰਾਂ ਦਰਸ਼ਕਾਂ/ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿ ਉਹ ਸ਼ਾਇਰੀ ਦੀ ਦ੍ਰਿਸ਼ਟੀ ਰਾਹੀਂ ਹੀ ਦੁਨੀਆਂ ਨੂੰ ਦੇਖਦਾ ਹੈ। ਸ਼ਾਇਰੀ ਉਸ ਲਈ ਸਭ ਤੋਂ ਵੱਡਾ ਸਹਾਰਾ ਹੈ। ਜੇ ਹਰ ਮੌਕੇ ਉਸ ਦੀ ਨੁਹਾਰ ਬਣਦਾ ਹੈ। ਭੁਪਿੰਦਰ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਲਾਵਾ ਸੁਰਜੀਤ ਜੱਜ, ਪ੍ਰਭਜੋਤ ਸੋਹੀ, ਜਤਿੰਦਰ ਹਾਂਸ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ , ਪਾਲੀ ਖਾਦਿਮ, ਜਨਮੇਜਾ ਸਿੰਘ ਜੌਹਲ ਸਤੀਸ਼ ਗੁਲਾਟੀ,ਡਾ.
ਦਰਸ਼ਨ ਸਿੰਘ ਬੜੀ, ਸਵਰਨਜੀਤ ਸਵੀ, ਇੰਦਰਜੀਤ ਪਾਲ ਕੌਰ, ਤਰਲੋਚਨ ਸਿੰਘ ਰੰਗਕਰਮੀ, ਰਵੀਦੀਪ ਰਵੀ, ਦੀਪ ਜਗਦੀਪ, ਪ੍ਰੀਤ ਅਨਮੋਲ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ, ਡਾ. ਸੰਦੀਪ ਕੌਰ ਸੇਖੋਂ, ਰਛਪਾਲ ਸਿੰਘ, ਹਰੀ ਸਿੰਘ ਜਾਚਕ ਆਦਿ ਸ਼ਾਮਿਲ ਹੋਏ।
ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਯਾਤਰਾ ਅਧੀਨ ਭੋਪਾਲ ਤੋਂ ਆਈ ਸਿੰਧੀ ਕਵਿੱਤਰੀ ਦਰੋਪਤੀ ਚੰਦਨਾਨੀ ਨੇ ਇਸ ਇਕੱਤਰਤਾ 'ਚ ਹਿੱਸਾ ਲਿਆ।