ਪੰਜਾਬ ਕਲਾ ਪਰਿਸ਼ਦ ਵੱਲੋਂ ਅਮਰਜੀਤ ਸੂਫ਼ੀ ਦੇ ਦੇਹਾਂਤ 'ਤੇ ਅਫਸੋਸ ਦਾ ਪਰਗਟਾਵਾ
ਚੰਡੀਗੜ੍ਹ, 18 ਅਕਤੂਬਰ 2022 - ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਨਾਮਵਰ ਲੇਖਕ, ਕਵੀ ਅਤੇ ਪਿਆਰੀ ਸ਼ਖ਼ਸੀਅਤ ਅਮਰਜੀਤ ਸੂਫ਼ੀ ਸਦੀਵੀ ਵਿਛੋੜਾ ਦੇ ਗਏ ਸਨ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ, ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਅਫਸੋਸ ਪ੍ਰਗਟ ਕੀਤਾ ਹੈ।
ਡਾ ਪਾਤਰ ਨੇ ਸੂਫੀ ਜੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨਾਂ ਦੀ ਸਾਹਿਤਕ ਘਾਲਣਾ ਦੀ ਸਿਫਤ ਕੀਤੀ ਹੈ।
ਡਾ ਯੋਗਰਾਜ ਜੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਭਾਵੇਂ ਸੂਫੀ ਜੀ ਕੈਨੇਡਾ ਵਿਚ ਰਹਿ ਰਹੇ ਹਨ ਪਰ ਭਾਰਤ ਵਿਚ ਲੋਕ ਸਰੋਕਾਰਾਂ ਨਾਲ ਲਗਾਤਾਰ ਜੁੜੇ ਹੋਏ ਸਨ। ਉਹ ਬਹੁਤ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਇਨਸਾਨ ਸਨ।
ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਸਾਥੀ ਅਮਰਜੀਤ ਸੂਫ਼ੀ ਜੀ ਦੀ ਲੋਕਪੱਖੀ ਘਾਲਣਾ ਨੂੰ ਸਲਾਮ ਕੀਤੀ। ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਸੂਫੀ ਜੀ ਦਾ ਅੰਤਮ ਸੰਸਕਾਰ 23 ਅਕਤੂਬਰ ਸਵੇਰੇ 10 ਵਜੇ ਦਿਨ ਐਤਵਾਰ ,Five river Fraser Valley Mortuary delta BC Canada ਵਿਖੇ ਹੋਵੇਗਾ ।