ਅਧਿਆਪਕਾਂ ਤੋਂ ਸੱਖਣੇ ਸਕੂਲਾਂ ਚ ਸਿੱਖਿਆ ਕ੍ਰਾਂਤੀ ਅਸੰਭਵ ?
——————————
ਸੂਬਾ ਸਰਕਾਰ ਵੱਲੋਂ 7 ਅਪ੍ਰੈਲ ਤੋ ਪੰਜਾਬ ਚ ਸਿੱਖਿਆ ਕ੍ਰਾਂਤੀ ਮਤਲਬ ਸਿੱਖਿਆ ਦੇ ਖੇਤਰ ਚ ਇੰਨਕਲਾਬ ਲਿਆਏ ਜਾਣ ਦਾ ਆਗਾਜ਼ ਕੀਤਾ ਗਿਆ ਹੈ।ਜੋ ਚੰਗਾ ਕਦਮ ਹੈ।ਜਿਸ ਨੂੰ ਮਾਣਯੋਗ ਮੁੱਖ ਮੰਤਰੀ,ਸਿੱਖਿਆ ਮੰਤਰੀ ਤੇ ਆਪ ਦੇ ਸਾਰੇ ਵਿਧਾਇਕਾਂ ਚੇਅਰਮੈਨਾਂ ਤੇ ਹਲਕਾ ਇਨਚਾਰਜਾਂ ਵੱਲੋਂ ਸੂਬੇ ਦੇ 300ਤੋ ਉਪਰ ਸਕੂਲਾਂ ਚ ਨੀਹ ਪੱਥਰਾਂ ਦਾ ਉਦਘਾਟਨ ਕਰਕੇ ਸਿੱਖਿਆ ਚ ਸੁਧਾਰ ਦੇ ਖ਼ੂਬ ਦਾਅਵੇ ਕੀਤੇ ਗਏ ਹਨ ।ਪਰ ਇਸ ਦੇ ਬਾਵਜੂਦ ਪਹਿਲੇ ਹੀ ਦਿਨ ਸਿੱਖਿਆ ਕ੍ਰਾਂਤੀ ਦੀਆਂ ਅਜਿਹੀਆ ਸੁਰਖੀਆਂ ਵੇਖਣ ਸੁਣਨਾ ਤੇ ਪੜ੍ਹਨ ਨੂੰ ਮਿਲੀਆਂ ਜੋ ਸਿੱਖਿਆ ਕ੍ਰਾਂਤੀ ਦੀ ਅਸਲ ਤਸਵੀਰ ਨੂੰ ਬਿਆਨ ਕਰਦੀਆਂ ਹਨ।ਜਿਸ ਵਿਚੋਂ ਮੁੱਖ ਤੌਰ ਤੇ ਦੋ ਖ਼ਬਰਾਂ ਦਾ ਜ਼ਿਕਰ ਕਰਨਾ ਜਰੂਰ ਬਣਦਾ ਹੈ।ਪਹਿਲੀ ਘਟਨਾ ਸਾਬਕਾ ਮੰਤਰੀ ਤੇ ਵਿਧਾਇਕ ਚੇਤਨ ਜੋੜੇ ਮਾਜਰਾ ਵੱਲੋਂ ਸਮਾਣਾ ਦੇ ਇਕ ਸਰਕਾਰੀ ਸਕੂਲ ਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੌਰਾਨ ਬੇਵਜ੍ਹਾ ਅਧਿਆਪਕਾਂ ਦੀ ਕੀਤੀ ਗਈ ਲਾਹ ਪਾਹ ਦੀ ਹੈ ਤੇ ਦੂਜੀ ਘਟਨਾ ਲੁਧਿਆਣੇ ਜ਼ਿਲ੍ਹੇ ਦੇ ਸਰਕਾਰੀ ਸਕੂਲ ਪਿੰਡ ਧਰਮਕੋਟ ਦੀ।ਜਿੱਥੇ ਸਿੱਖਿਆ ਕ੍ਰਾਂਤੀ ਤਹਿਤ ਨੀਂਹ ਪੱਥਰ ਤਾਂ ਪੰਜ ਦਾ ਉਦਘਾਟਨ ਕੀਤਾ ਗਿਆ।ਪਰ ਬੱਚਿਆਂ ਨੂੰ ਪੜ੍ਹਾਉਣ ਲਈ ਨਾ ਤਾ ਉਥੇ ਕੋਈ ਲੈਕਚਰਾਰ ਹੈ ਤੇ ਨਾ ਹੀ ਪ੍ਰਿੰਸੀਪਲ।ਜਿਸ ਤੋ ਪਤਾ ਚਲਦਾ ਹੈ ਕਿ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਿੰਨੀ ਕੁ ਸੁਹਿਰਦ ਹੈ।ਹਾਂ ਅਸੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹਾਂ ਕੇ ਸਰਕਾਰ ਵੱਲੋਂ ਸਕੂਲਾਂ ਨੂੰ ਕਰੋੜਾਂ ਰੁਪਏ ਦਾ ਫੰਡ ਦੇ ਕੇ ਲੋੜੀਂਦੀਆਂ ਸਹੂਲਤਾ ਮੁੱਹਈਆ ਕਰਵਾ ਕੇ ਚੰਗਾ ਕਦਮ ਪੁੱਟਿਆ ਗਿਆ ਹੈ।ਪਰ ਸਹੂਲਤਾਂ ਦਾ ਵਿਦਿਆਰਥੀਆਂ ਨੂੰ ਲਾਭ ਤਦ ਹੀ ਮਿਲ ਸਕਦਾ ਹੈ ਜੇਕਰ ਉਨਾਂ ਸਹੂਲਤਾਂ ਦੀ ਵਰਤੋਂ ਕਰਵਾਉਣ ਵਾਲੇ ਅਧਿਆਪਕ ਸਕੂਲਾਂ ਚ ਹੋਣਗੇ।ਵਰਨਾ ਨੀਂਹ ਪੱਥਰ ਬੋਲ ਕੇ ਤਾਂ ਵਿਦਿਆਰਥੀਆਂ ਨੂੰ ਗਿਆਨ ਦੇ ਨਹੀਂ ਸਕਦੇ ।
ਅਗਲਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਚ ਵਿਦਿਆਰਥੀ ਪ੍ਰੋਜੈਕਟਰ ਤੇ ਕੰਪਿਊਟਰ ਦਾ ਕਿੰਝ ਲਾਹਾ ਲੈਣਗੇ ? ਭਾਂਵੇ ਕੇ ਕਮਰੇ ਟੁਆਇਲੇਟ ਤੇ ਰੰਗ ਰੋਗਨ ਵੀ ਲਾਜ਼ਮੀ ਹੈ।ਪਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤੇ ਬਿਨਾ ਸਿੱਖਿਆ ਚ ਸੁਧਾਰ ਅਸੰਭ ਹੈ।ਇਸ ਲਈ ਮਿਆਰੀ ਸਿੱਖਿਆ ਪਰਦਾਨ ਕਰਨ ਵਾਸਤੇ ਸਭ ਤੋ ਪਹਿਲਾਂ ਸੂਬੇ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ 12 ਹਜ਼ਾਰ ਅਸਾਮੀਆਂ ਨੂੰ ਜਿੰਨੀ ਛੇਤੀ ਹੋ ਸਕੇ ਭਰਿਆ ਜਾਣਾ ਚਾਹੀਦਾ ਹੈ।ਇਸ ਤੋਂ ਇਲਾਵਾ ਛੇਂਵੇ ਪੇ ਕਮਿਸ਼ਨ ਦੇ ਬਕਾਏ,ਯਕਮੁਕਤ 13 ਫੀਸਦ ਡੀਏ ਦੀਆਂ ਕਿਸ਼ਤਾਂ,2004 ਤੋ ਪਿੱਛੋਂ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਓਪੀਐੱਸ ਸਕੀਮ ਦੀ ਸਹੂਲਤ ਤੇ ਪੱਕੇ ਕੀਤੇ ਜਾਣ ਸੰਬਧੀ ਆਦਿ ਅਧਿਆਪਕਾਂ ਦੀਆਂ ਮੁੱਖ ਹੱਕੀ ਮੰਗਾਂ ਨੂੰ ਬਿਨਾ ਦੇਰੀ ਸਵੀਕਾਰ ਕਰਕੇ ਲਾਗੂ ਕੀਤੇ ਜਾਣਾ ਵੀ ਲਾਜ਼ਮੀ ਹੈ ਤਾਂ ਹੀ ਸਿੱਖਿਆ ਦੇ ਖੇਤਰ ਚ ਇੰਕਲਾਬ ਦੀ ਉਮੀਦ ਰੱਖੀ ਜਾ ਸਕਦੀ ਹੈ।ਨਹੀਂ ਤਾ ਨੀਂਹ ਪੱਥਰ ਲਾ ਕੇ ਢੰਡੋਰਾ ਪਿੱਟਣ ਦਾ ਕੋਈ ਲਾਭ ਨਹੀਂ ਤੇ ਇਸ ਕਦਮ ਨਾਲ ਸਿੱਖਿਆ ਕ੍ਰਾਂਤੀ ਲਿਆ ਸਕਣੀ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ।
———
ਐਮਏ ਐਮਫਿਲ ਐਮਜੇਐਮਸੀ ਬੀ ਐਡ
ਮੋਬਾਈਲ:76967-54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.