ਬਾਜਵਾ ਦੇ ਹੱਕ 'ਚ ਬੋਲੇ ਰਾਣਾ ਗੁਰਜੀਤ ਕਿਹਾ - 'ਪ੍ਰਤਾਪ ਬਾਜਵਾ ਕਿਉਂ ਮੰਗੇ ਮਾਫ਼ੀ, ਜੋ ਕੀਤਾ ਬਿਲਕੁਲ ਠੀਕ ਕੀਤਾ'
ਚੰਡੀਗੜ੍ਹ, 15 ਅਪ੍ਰੈਲ 2025 - ਰਾਣਾ ਗੁਰਜੀਤ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਬੰਬ ਵਾਲੇ ਬਿਆਨ 'ਤੇ ਉਨ੍ਹਾਂ ਦੇ ਹੱਕ 'ਚ ਬੋਲੇ ਹਨ। ਰਾਣਾ ਗੁਰਜੀਤ ਨੇ ਕਿਹਾ ਕਿ 'ਪ੍ਰਤਾਪ ਬਾਜਵਾ ਕਿਉਂ ਮੰਗੇ ਮਾਫ਼ੀ, ਉਨ੍ਹਾਂ ਜੋ ਕੀਤਾ ਬਿਲਕੁਲ ਠੀਕ ਕੀਤਾ।
ਉੱਥੇ ਹੀ ਵਿਧਾਇਕ *ਸੁਖਵਿੰਦਰ ਕੋਟਲੀ* ਨੇ ਕਿਹਾ 'ਨਾ ਤਾਂ ਬਾਜਵਾ ਮਾਫ਼ੀ ਮੰਗਣਗੇ ਨਾਂ ਹੀ ਕੁੱਝ ਹੋਰ ਕਹਿਣਾ, ਕੀ ਪੰਜਾਬ 'ਚ ਗ੍ਰਨੇਡ ਨਹੀਂ ਚੱਲ ਰਹੇ ?'