ਮੌਸਮ ਵਿਭਾਗ ਨੇ ਦਿੱਤੀ ਇਸ ਸਾਲ ਦੇ ਮੌਨਸੂਨ ਬਾਰੇ ਜਾਣਕਾਰੀ, ਪੜ੍ਹੋ ਕਿੰਨੀ ਪਵੇਗੀ ਬਾਰਸ਼ ?
ਨਵੀਂ ਦਿੱਲੀ : ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਮਾਨਸੂਨ ਸੀਜ਼ਨ ਦੌਰਾਨ, ਦੇਸ਼ ਭਰ ਵਿੱਚ ਆਮ ਨਾਲੋਂ ਵੱਧ ਯਾਨੀ ਭਾਰੀ ਬਾਰਿਸ਼ ਹੋਵੇਗੀ।
ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਖੇਤੀਬਾੜੀ ਅਤੇ ਆਰਥਿਕਤਾ ਲਈ ਚੰਗੀ ਖ਼ਬਰ ਹੈ, ਕਿਉਂਕਿ ਖੇਤੀਬਾੜੀ ਖੇਤਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 18% ਯੋਗਦਾਨ ਪਾਉਂਦਾ ਹੈ।
ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਮੰਗਲਵਾਰ ਨੂੰ ਕਿਹਾ ਕਿ ਲੰਬੇ ਸਮੇਂ ਦੇ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਇਸ ਸਾਲ ਮੌਨਸੂਨ ਦੀ ਬਾਰਿਸ਼ ਔਸਤ ਦੇ 105% ਤੱਕ ਹੋ ਸਕਦੀ ਹੈ।