ਵਿਸਾਖੀ ਮੌਕੇ, ਦੁਨੀਆ ਭਰ ਦੇ ਸਿੱਖ ਪ੍ਰਵਾਸੀਆਂ ਨੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ 'ਸਨਮਾਨ ਪੱਤਰ'
- ਸਿੱਖ ਪ੍ਰਵਾਸੀਆਂ ਨੇ 2,730 ਕਰੋੜ ਰੁਪਏ ਦੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ; ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਦੀ ਯਾਤਰਾ ਨੂੰ ਬਣਾਏਗਾ ਸੁਖਾਲਾ
- ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵਿਸਾਖੀ ਦਾ ਮਨਾਇਆ ਜਸ਼ਨ; ਦੁਨੀਆ ਭਰ ਦੇ ਪ੍ਰਵਾਸੀ ਸਿੱਖਾਂ ਨੇ ਲਿਆ ਹਿੱਸਾ
- ਗੁਰੂ ਨਾਨਕ ਦਰਬਾਰ ਦੁਬਈ ਅਤੇ ਇੰਡੀਅਨ ਮਾਈਨੋਰਿਟੀਜ਼ ਫੈਡਰੇਸ਼ਨ ਨੇ ਵਿਸਾਖੀ ਦੇ ਜਸ਼ਨ ਦਾ ਕੀਤਾ ਆਯੋਜਨ; ਦੁਨੀਆ ਭਰ ਦੇ ਸਿੱਖ ਡਾਇਸਪੋਰਾ ਨੇ ਖਾਲਸਾ ਪੰਥ ਸਾਜਨਾ ਦਿਹਾੜੇ 'ਚ ਲਿਆ ਹਿੱਸਾ
- ਦੁਬਈ ਵੱਸਦੇ ਸਿੱਖਾਂ ਨੇ ਪਿਛਲੇ ਦਹਾਕੇ 'ਚ ਸਿੱਖਾਂ ਦੀ ਭਲਾਈ ਤੇ ਵਿਰਾਸਤ ਦੀ ਸੰਭਾਲ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਟੁੱਟ ਵਚਨਬੱਧਤਾ ਦੀ ਕੀਤੀ ਸ਼ਲਾਘਾ
ਹਰਜਿੰਦਰ ਸਿੰਘ ਭੱਟੀ
ਦੁਬਈ (ਯੂਏਈ) 13 ਅਪ੍ਰੈਲ 2025- ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ 'ਤੇ ਜਸ਼ਨ ਮਨਾਉਣ ਲਈ ਦੁਨੀਆ ਭਰ ਦੇ ਸਿੱਖ ਪ੍ਰਵਾਸੀ, ਜਿਨ੍ਹਾਂ 'ਚ ਧਾਰਮਿਕ ਆਗੂ, ਪ੍ਰਚਾਰਕ, ਕਾਰੋਬਾਰੀ ਆਗੂ ਅਤੇ ਵੱਖ-ਵੱਖ ਖੇਤਰਾਂ ਦੇ ਪਤਵੰਤੇ ਸ਼ਾਮਲ ਸਨ, ਨੇ ਐਤਵਾਰ ਨੂੰ ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਭਾਰਤ 'ਚ ਸ਼ਾਂਤੀ ਅਤੇ ਸਦਭਾਵਨਾ ਲਈ ਅਰਦਾਸ ਕੀਤੀ। ਇਹ ਵਿਸ਼ੇਸ਼ ਸਮਾਗਮ ਗੁਰਦੁਆਰਾ ਨਾਨਕ ਦਰਬਾਰ, ਦੁਬਈ ਅਤੇ ਇੰਡੀਅਨ ਮਾਈਨੋਰਿਟੀਜ਼ ਫੈਡਰੇਸ਼ਨ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ 'ਤੇ, ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ "ਸਨਮਾਨ ਪੱਤਰ" ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ, ਇਹ ਪ੍ਰੋਜੈਕਟ ਕਿ ਉੱਤਰਾਖੰਡ 'ਚ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਸੁਰੱਖਿਅਤ, ਆਸਾਨ ਅਤੇ ਤੇਜ਼ ਯਾਤਰਾ ਦੀ ਪੇਸ਼ਕਸ਼ ਕਰੇਗਾ, ਜੋ ਕਿ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇੱਕ ਪਵਿੱਤਰ ਸਥਾਨ ਹੈ।
ਇਸ ਸਮਾਗਮ 'ਚ ਸਿੱਖ ਧਾਰਮਿਕ ਆਗੂ, ਪ੍ਰਮੁੱਖ ਜਨਤਕ ਹਸਤੀਆਂ, ਸੱਭਿਆਚਾਰਕ ਅਤੇ ਸੰਯੁਕਤ ਅਰਬ ਅਮੀਰਾਤ ਦੇ ਭਾਰਤੀ ਅਤੇ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਆਗੂ ਅਤੇ ਵੱਡੀ ਗਿਣਤੀ 'ਚ ਪ੍ਰਵਾਸੀ ਭਾਰਤੀ ਸ਼ਾਮਲ ਹੋਏ। ਇਸ ਸਮਾਗਮ 'ਚ ਦੁਬਈ ਦੇ ਅਲ ਦੋਬੋਵੀ ਗਰੁੱਪ ਦੇ ਸੀਈਓ ਤੇ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਸੁਰੇਂਦਰ ਸਿੰਘ ਕੰਧਾਰੀ, ਭਾਰਤੀ ਸੰਸਦ ਮੈਂਬਰ (ਰਾਜ ਸਭਾ) ਅਤੇ ਆਈ.ਐੱਮ.ਐਫ ਕਨਵੀਨਰ ਸਤਨਾਮ ਸੰਧੂ, ਅਮਰੀਕਾ ਤੋਂ ਸਿੱਖ ਧਰਮ ਪ੍ਰਚਾਰਕ, ਭਾਈ ਸਾਹਿਬ ਸਤਪਾਲ ਸਿੰਘ, ਯੂਕੇ ਤੋਂ ਭਾਰਤੀ ਪ੍ਰਵਾਸੀ ਕਾਰੋਬਾਰੀ ਰਾਮੀ ਰੇਂਜਰ, ਆਈ.ਐੱਮ .ਐਫ ਦੇ ਸਹਿ-ਸੰਸਥਾਪਕ ਪ੍ਰੋ. ਹਿਮਾਨੀ ਸੂਦ ਸਣੇ ਭਾਰਤ ਤੋਂ ਸਿੱਖ ਰਾਗੀ ਭਾਈ ਚਮਨਜੀਤ ਸਿੰਘ ਲਾਲ ਸ਼ਾਮਲ ਹੋਏ। ਇਸ ਤੋਂ ਇਲਾਵਾ, ਇਸ ਸਮਾਗਮ 'ਚ ਸਿੱਖ ਸਣੇ ਹੋਰ ਭਾਈਚਾਰਿਆਂ ਦੇ ਮੈਂਬਰਾਂ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਇਸ ਮੌਕੇ ਸਕੂਲੀ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ, ਜੋ ਸਾਰੇ ਸਿੱਖ ਰਵਾਇਤੀ ਪਹਿਰਾਵੇ 'ਚ ਸਜੇ ਹੋਏ ਸਨ। ਸਮਾਗਮ 'ਚ ਸਿੱਖ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਮੌਕੇ 'ਤੇ, ਵੱਖ-ਵੱਖ ਦੇਸ਼ਾਂ ਦੇ ਪ੍ਰਮੁੱਖ ਸਿੱਖ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪਿਛਲੇ ਦਹਾਕੇ ਦੌਰਾਨ ਦੁਨੀਆ ਭਰ 'ਚ ਸਿੱਖ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਮਨਾਉਣ ਲਈ ਕੀਤੇ ਗਏ ਬੇਮਿਸਾਲ ਯਤਨਾਂ ਦੀ ਸ਼ਲਾਘਾ ਕੀਤੀ। ਸਿੱਖ ਡਾਇਸਪੋਰਾ ਨੇ ਪਿਛਲੇ ਦਹਾਕੇ ਦੌਰਾਨ ਸਿੱਖ ਭਾਈਚਾਰੇ ਦੀ ਭਲਾਈ ਅਤੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਭਾਰਤੀ ਸਿੱਖ ਪ੍ਰਵਾਸੀਆਂ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਧਰਮ ਦੇ ਪੰਜ ਤਖ਼ਤਾਂ - "ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ", ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕ ਕੇ ਸਿੱਖ ਭਾਈਚਾਰੇ ਪ੍ਰਤੀ ਆਪਣੀ ਹਮਦਰਦੀ ਅਤੇ ਨਿਮਰਤਾ ਦਿਖਾਈ ਹੈ।
ਦੁਬਈ 'ਚ ਭਾਰਤੀ ਸਿੱਖ ਪ੍ਰਵਾਸੀਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਨੂੰ ਮਨਜ਼ੂਰੀ ਦੇਣ ਲਈ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਭਾਰਤ ਦੇ ਉੱਤਰਾਖੰਡ ਦੇ ਹਿਮਾਲੀਅਨ ਖੇਤਰ 'ਚ ਸਥਿਤ ਇੱਕ ਪਵਿੱਤਰ ਸਿੱਖ ਤੀਰਥ ਅਸਥਾਨ ਹੈ। 4,329 ਮੀਟਰ (14,200 ਫੁੱਟ) ਦੀ ਉਚਾਈ 'ਤੇ ਸਥਿਤ, ਇਹ ਸਥਾਨ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਪ ਅਸਥਾਨ ਮੰਨਿਆ ਜਾਂਦਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬੜ੍ਹੇ ਔਖੇ ਰਸਤੇ ਤੋਂ ਹੋ ਕੇ ਗੁਜ਼ਰਦੀ ਹੈ, ਜਿਸ ਕਾਰਨ ਬਹੁਤ ਸਾਰੇ ਬੁਜ਼ੁਰਗ ਅਤੇ ਬੱਚੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਪ੍ਰੋਜੈਕਟ ਰਾਹੀਂ ਇਹ ਯਾਤਰਾ ਬਹੁਤ ਆਸਾਨ ਹੋ ਜਾਵੇਗੀ।
ਸਮਾਗਮ 'ਚ ਮੌਜੂਦ ਸਿੱਖ ਭਾਈਚਾਰੇ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਿੱਖ ਧਰਮ ਪ੍ਰਤੀ ਬਹੁਤ ਗਹਿਰਾ ਲਗਾਵ ਰਿਹਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400ਵੀਂ ਵਰ੍ਹੇਗੰਢ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਨੂੰ ਵਿਸ਼ਵ ਪੱਧਰ 'ਤੇ ਆਯੋਜਿਤ ਕੀਤਾ।
ਦੁਨੀਆ ਭਰ ਦਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰ ਦੇ ਵਿਕਾਸ ਲਈ ਕੀਤੇ ਗਏ ਹਰ ਉਪਰਾਲੇ ਦਾ ਸਮਰਥਨ ਕਰਦਾ ਹੈ - ਗੁਰਦੁਆਰਾ, ਗੁਰੂ ਨਾਨਕ ਦਰਬਾਰ, ਦੁਬਈ ਦੇ ਚੇਅਰਮੈਨ ਸੁਰੇਂਦਰ ਸਿੰਘ ਕੰਧਾਰੀ
ਉਨ੍ਹਾਂ ਕਿਹਾ, "ਅਸੀਂ ਸਿੱਖ ਸੰਗਤ ਨਾਲ ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿਉਂਕਿ ਉਨ੍ਹਾਂ ਨੇ 2780 ਕਰੋੜ ਰੁਪਏ ਦੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਅਸੀਂ ਗੁਰੂ ਨਾਨਕ ਦਰਬਾਰ ਗੁਰਦੁਆਰਾ, ਦੁਬਈ ਦੇ ਪ੍ਰਬੰਧਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸਨਮਾਨ ਪੱਤਰ ਵੀ ਭੇਜ ਰਹੇ ਹਾਂ, ਜੋ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਦੁਨੀਆ ਭਰ ਦੀਆਂ ਸਿੱਖ ਸੰਗਤਾਂ ਇਸ ਪ੍ਰੋਜੈਕਟ ਤੋਂ ਬਹੁਤ ਖੁਸ਼ ਹਨ। ਹੇਮਕੁੰਟ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਰਾਹ ਸੌਖਾ ਕਰਨ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਧੰਨਵਾਦੀ ਹਾਂ। ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਹਰ ਯਤਨ ਦਾ ਸਮਰਥਨ ਕਰਦੇ ਹਾਂ ਕਿਉਂਕਿ ਸਾਨੂੰ ਉਨ੍ਹਾਂ ਦੇ ਕੰਮਾਂ ਤੋਂ ਲਾਭ ਹੋ ਰਿਹਾ ਹੈ।"
ਸੰਸਦ ਮੈਂਬਰ (ਰਾਜ ਸਭਾ) ਅਤੇ ਆਈ.ਐੱਮ.ਐੱਫ. ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਵਿਸਾਖੀ ਦਾ ਤਿਉਹਾਰ ਨਾ ਸਿਰਫ਼ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਸਿੱਖਾਂ ਦੇ ਅਡੋਲ ਲਚਕੀਲੇਪਣ, ਉਨ੍ਹਾਂ ਦੀ ਬਹਾਦਰੀ, ਹਿੰਮਤ ਅਤੇ ਕੁਰਬਾਨੀ ਦਾ ਜਸ਼ਨ ਮਨਾਉਂਦਾ ਹੈ, ਸਗੋਂ ਇਹ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ ਜੋ ਖੁਸ਼ਹਾਲੀ ਅਤੇ ਕੁਦਰਤ ਦੀ ਦਾਤ ਲਈ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ।"
ਉਨ੍ਹਾਂ ਕਿਹਾ, "ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ 13 ਅਪ੍ਰੈਲ 1699 ਦੀ ਵੈਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਵਿਖੇ ਕੀਤੀ। ਅੱਜ ਅਸੀਂ ਸਾਰੇ ਖਾਲਸਾ ਪੰਥ ਦੀ 326ਵੀਂ ਵਰ੍ਹੇਗੰਢ ਨੂੰ ਮਨਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਭਾਰਤ 'ਚ ਮਜ਼ਲੂਮਾਂ, ਨਿਆਸਰਿਆਂ ਤੇ ਨਿਤਾਣਿਆਂ ਦੀ ਰੱਖਿਆ ਲਈ ਕੀਤਾ। ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਸਿੰਘ ਸਜਾਏ ਅਤੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਮਨੁੱਖਤਾ ਲਈ ਨਿਰਸਵਾਰਥ ਸੇਵਾ, ਪੰਥ 'ਚ ਸਮਾਨਤਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਸੰਜੋਇਆ। ਗੁਰੂ ਦੇ ਪਿਆਰੇ ਖਾਲਸਾ ਪੰਥ ਨਾਲ ਜੁੜ ਸਿੰਘ ਸੱਜਕੇ ਇੱਕ ਯੋਧਾ ਬਣ ਮਜ਼ਲੂਮਾਂ ਦੀ ਰਾਖੀ ਲਈ ਕਿਰਪਾਨ ਧਾਰਨ ਕਰਦੇ ਹਨ। ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਪੰਜ ਪਿਆਰੇ ਸਜਾਏ ਅਤੇ ਉਨ੍ਹਾਂ ਨੂੰ ਇੱਕੋ ਮਾਲਾ 'ਚ ਪਰੋ ਕੇ ਭਾਰਤ 'ਚ ਏਕਤਾ ਦੇ ਪ੍ਰਤੀਕ ਦਾ ਪ੍ਰਮਾਣ ਦਿੱਤਾ।"
ਉਨ੍ਹਾਂ ਅੱਗੇ ਕਿਹਾ, "ਪਿਛਲੇ ਦਹਾਕੇ 'ਚ ਦੇਸ਼ ਨੇ ਬੇਮਿਸਾਲ ਵਿਕਾਸ ਦੇਖਿਆ ਹੈ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ।"
ਦੁਨੀਆ ਭਰ ਦੇ ਸਿੱਖ ਪ੍ਰਵਾਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਦੀ ਕੀਤੀ ਸ਼ਲਾਘਾ; ਸਿੱਖ ਸੰਗਤ ਲਈ ਤੀਰਥ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਹੇਮਕੁੰਟ ਰੋਪਵੇਅ ਨੂੰ ਮਨਜ਼ੂਰੀ ਦੇਣ ਲਈ ਕੀਤਾ ਧੰਨਵਾਦ
ਉਮੀਦ ਹੈ ਕਿ ਦੁਨੀਆ ਸਾਰੇ ਦਸ ਸਿੱਖ ਗੁਰੂਆਂ ਦੁਆਰਾ ਦਿੱਤੇ ਗਏ ਸੰਦੇਸ਼ ਦੇ ਸਾਰ ਨੂੰ ਸਮਝੇਗੀ ਤਾਂ ਜੋ ਸ਼ਾਂਤੀ ਆਸਾਨ ਹੋ ਜਾਵੇ ਅਤੇ ਧਰਮ ਦੀਆਂ ਸੀਮਾਵਾਂ ਘੱਟ ਜਾਣ- ਸਿੱਖ ਬਣੇ ਚਿਲੀ ਦੇ ਅਰਥ ਸ਼ਾਸਤਰੀ
ਚਿਲੀ ਦੇ ਇੱਕ ਅਰਥ ਸ਼ਾਸਤਰੀ, ਜਿਸਨੇ ਅਧਿਆਤਮਿਕ ਨਾਮ ਗਿਆਨ ਸਿੰਘ ਨਾਲ ਸਿੱਖ ਧਰਮ ਅਪਣਾਉਣ ਤੋਂ ਪਹਿਲਾਂ 30 ਸਾਲ ਵਿਸ਼ਵ ਬੈਂਕ ਲਈ ਕੰਮ ਕੀਤਾ ਹੈ ਨੇ ਕਿਹਾ, "ਮੈਂ ਕਦੇ ਵੀ ਅਜਿਹੀ ਸ਼ਰਧਾ ਵਾਲਾ ਦੇਸ਼ ਨਹੀਂ ਦੇਖਿਆ। ਸਾਰੇ ਭਾਈਚਾਰਿਆਂ ਦੇ ਲੋਕ ਭਾਵੇਂ ਉਹ ਹਿੰਦੂ, ਸਿੱਖ, ਬੋਧੀ, ਈਸਾਈ ਅਤੇ ਮੁਸਲਮਾਨ ਹੋਣ, ਉਹ ਸਾਰੇ ਆਪਣੇ ਧਰਮ ਪ੍ਰਤੀ ਬਹੁਤ ਸਮਰਪਿਤ ਹਨ।
ਉਨ੍ਹਾਂ ਅੱਗੇ ਕਿਹਾ, "ਦੁਨੀਆ ਨੂੰ ਦਸ ਸਿੱਖ ਗੁਰੂਆਂ ਦੁਆਰਾ ਦਿੱਤੇ ਗਏ ਭਾਈਚਾਰਕ ਸੇਵਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਸ਼ਾਂਤੀ ਆਸਾਨ ਹੋ ਸਕੇ ਅਤੇ ਧਰਮ ਦੀਆਂ ਸੀਮਾਵਾਂ ਘੱਟ ਜਾਣ। ਗੁਰੂ ਨਾਨਕ ਦੇਵ ਜੀ ਦੇ ਦੋ ਗੁਣ ਰੋਜ਼ਾਨਾ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਪਹਿਲਾ ਹੈ ਸੇਵਾ ਅਤੇ ਦੂਜਾ ਹੈ ਹਰ ਰੋਜ਼ ਪੁੰਨ ਕਰਨਾ। ਗੁਰੂ ਨਾਨਕ ਦੇਵ ਜੀ ਮਨੁੱਖਤਾ ਦੀ ਖ਼ਾਤਰ ਸਵੈ-ਬਲੀਦਾਨ ਦੀ ਮਿਸਾਲ ਹਨ।"
ਭਾਰਤ 'ਚ ਤੇਜ਼ੀ ਨਾਲ ਆਰਥਿਕ ਵਿਕਾਸ ਬਾਰੇ, ਉਨ੍ਹਾਂ ਕਿਹਾ, "ਭਾਰਤ ਅਸਲ ਸੁਪਰ ਪਾਵਰ ਹੈ ਜਾਂ ਹੋਣਾ ਚਾਹੀਦਾ ਹੈ ਕਿਉਂਕਿ ਮੇਰੇ ਲਈ ਸੁਪਰ ਪਾਵਰ ਹਥਿਆਰ ਜਾਂ ਪੈਸਾ ਨਹੀਂ ਹੈ, ਇਹ ਅਧਿਆਤਮਿਕਤਾ ਬਾਰੇ ਹੈ। ਭਾਰਤ ਕੋਲ ਜੋ ਅਧਿਆਤਮਿਕ ਹਿੱਸਾ ਹੈ, ਉਨ੍ਹਾਂ 'ਚੋਂ ਬਹੁਤ ਸਾਰੇ ਜੋ ਦੁਨੀਆ ਦੀ ਅਗੁਵਾਈ ਕਰ ਰਹੇ ਹਨ, ਨੇ ਇਸਨੂੰ ਘੱਟ ਤੋਂ ਘੱਟ ਪ੍ਰਦਰਸ਼ਿਤ ਜਾਂ ਸਾਂਝਾ ਨਹੀਂ ਕੀਤਾ ਹੈ। ਮੈਨੂੰ ਹਾਲ ਹੀ 'ਚ 15 ਸਾਲਾਂ ਬਾਅਦ ਭਾਰਤ ਆਉਣ ਦਾ ਮੌਕਾ ਮਿਲਿਆ ਅਤੇ ਮੈਂ ਦੇਸ਼ ਦੀ ਤਰੱਕੀ ਅਤੇ ਵਿਕਾਸ ਨੂੰ ਦੇਖ ਕੇ ਹੈਰਾਨ ਹਾਂ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੰਪਰਦਾਵਾਂ ਅਤੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਅਤੇ ਤਰੱਕੀ ਨੂੰ ਯਕੀਨੀ ਬਣਾ ਕੇ ਮਿਸਾਲ ਕੀਤੀ ਕਾਇਮ - ਅਮਰੀਕਾ ਤੋਂ ਸਿੱਖ ਧਰਮ ਦੇ ਪ੍ਰਚਾਰਕ ਭਾਈ ਸਤਪਾਲ ਸਿੰਘ ਖਾਲਸਾ
ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ, ਅਮਰੀਕਾ ਤੋਂ ਸਿੱਖ ਧਰਮ ਦੇ ਪ੍ਰਚਾਰਕ ਭਾਈ ਸਤਪਾਲ ਸਿੰਘ ਖਾਲਸਾ ਨੇ ਕਿਹਾ, "ਲੰਗਰ, ਨਿਰਸਵਾਰਥ ਸੇਵਾਵਾਂ ਅਤੇ ਵਿਸ਼ਵਾਸ ਦਾ ਸਿੱਖ ਧਰਮ ਦਾ ਸੰਕਲਪ ਵਿਸ਼ਵਵਿਆਪੀ ਭਾਈਚਾਰਾ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ। ਹਰਮੰਦਰ ਸਾਹਿਬ, ਅੰਮ੍ਰਿਤਸਰ ਦੇ ਚਾਰ ਦਰਵਾਜ਼ੇ ਦੁਨੀਆ ਨੂੰ ਇੱਕ ਸੰਦੇਸ਼ ਦਿੰਦੇ ਹਨ ਕਿ ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਦੇ ਲੋਕ ਆ ਕੇ ਇਥੇ ਮੱਥਾ ਟੇਕ ਸਕਦੇ ਹਨ। ਇਹ ਲੋਕਾਂ ਨੂੰ ਇਕਜੁੱਟ ਕਰਨ ਲਈ ਇੱਕ ਵਧੀਆ ਸੰਕਲਪ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਭਾਈਚਾਰਿਆਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਇਕੱਠੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੰਪਰਦਾਵਾਂ ਅਤੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਅਤੇ ਤਰੱਕੀ ਨੂੰ ਯਕੀਨੀ ਬਣਾ ਕੇ ਮਿਸਾਲ ਕਾਇਮ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਲਈ ਕੁਝ ਮਿਸਾਲੀ ਕੰਮ ਕੀਤੇ ਹਨ ਜਿਸ 'ਚ ਲੰਗਰ 'ਤੇ ਜੀਐਸਟੀ ਨੂੰ ਖਤਮ ਕਰਨਾ, ਹੇਮਕੁੰਟ ਸਾਹਿਬ ਰੋਪਵੇਅ ਬਣਾਉਣਾ ਸ਼ਾਮਲ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਪਵਿੱਤਰ ਸਥਾਨ ਦੀ ਸੁਰੱਖਿਅਤ ਅਤੇ ਆਸਾਨ ਯਾਤਰਾ ਨੂੰ ਯਕੀਨੀ ਬਣਾਏਗਾ। ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਖੁਦ ਸਿੱਖ ਤਿਉਹਾਰਾਂ ਅਤੇ ਗੁਰਪੁਰਬਾਂ ਨੂੰ ਮਨਾਉਣ ਲਈ ਗੁਰਦੁਆਰਿਆਂ ਦੇ ਦੌਰੇ ਕਰਦੇ ਹਨ, ਸਗੋਂ ਪੂਰੀ ਦੁਨੀਆ 'ਚ ਸਿੱਖ ਗੁਰੂਆਂ ਨਾਲ ਜੁੜੀਆਂ ਪ੍ਰਾਪਤੀਆਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਂਦੇ ਹਨ।
ਉਨ੍ਹਾਂ ਅੱਗੇ ਦੁਹਰਾਇਆ ਕਿ ਦੁਨੀਆ ਭਰ ਦਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਮਾਡਲ ਦੀ ਸ਼ਲਾਘਾ ਕਰਦਾ ਹੈ ਅਤੇ ਉਨ੍ਹਾਂ ਦੀਆਂ ਪਹਿਲਕਦਮੀਆਂ ਲਈ ਪੂਰਾ ਸਮਰਥਨ ਵੀ ਦਿੰਦਾ ਹੈ।
ਪੀਐੱਮ ਮੋਦੀ ਨੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਕੇ ਸਿੱਖ ਸ਼ਰਧਾਲੂਆਂ ਲਈ ਕੀਤੀ ਵੱਡੀ ਸੇਵਾ- ਸਿੱਖ ਰਾਗੀ ਭਾਈ ਚਮਨਜੀਤ ਸਿੰਘ ਲਾਲ
ਸਮਾਗਮ 'ਚ ਭਾਰਤ ਤੋਂ ਸ਼ਾਮਲ ਹੋਏ ਰਾਗੀ ਭਾਈ ਚਮਨਜੀਤ ਸਿੰਘ ਲਾਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਿੱਤਾ ਗਿਆ ਭਾਈਚਾਰੇ ਦਾ ਸੰਦੇਸ਼ ਪੂਰੀ ਦੁਨੀਆ 'ਚ ਫੈਲੇ। ਸਾਡੀ ਕੇਂਦਰ ਸਰਕਾਰ ਉਨ੍ਹਾਂ ਲੋਕਾਂ ਦਾ ਸਾਥ ਦੇ ਰਹੀ ਹੈ ਇਸ ਸੇਵਾ 'ਚ ਲੱਗੇ ਹੋਏ ਹਨ। ਸਤਿਗੁਰੂ ਉਨ੍ਹਾਂ ਉੱਤੇ ਮਿਹਰ ਕਰਨ ਅਤੇ ਆਪਣੀਆਂ ਅਸੀਸਾਂ ਬਖਸ਼ਣ। ਸਿੱਖ ਗੁਰੂਆਂ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ (ਇੱਕ ਪਰਮਾਤਮਾ ਨੂੰ ਆਪਣੇ ਦਿਲ 'ਚ ਰੱਖੋ, ਸਖ਼ਤ ਮਿਹਨਤ ਕਰੋ ਅਤੇ ਉੱਚ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨਾਲ ਇਮਾਨਦਾਰ ਜੀਵਨ ਜੀਓ ਅਤੇ ਭੋਜਨ, ਜਾਇਦਾਦ, ਦੌਲਤ ਅਤੇ ਪ੍ਰਤਿਭਾ ਨੂੰ ਸਾਂਝਾ ਕਰੋ ਅਤੇ ਸੇਵਨ ਕਰੋ) ਦਾ ਸੰਦੇਸ਼ ਦਿੱਤਾ ਹੈ। ਜਦੋਂ ਵੀ ਦੁਨੀਆ 'ਚ ਕਿਤੇ ਵੀ ਕੋਈ ਸੰਕਟ ਵਾਲੀ ਸਥਿਤੀ ਹੁੰਦੀ ਹੈ, ਜਿਵੇਂ ਕਿ ਕੋਵਿਡ, ਯੁੱਧ, ਜਾਂ ਕੋਈ ਕੁਦਰਤੀ ਆਫ਼ਤ, ਤਾਂ ਇਹ ਸਿੱਖ ਭਾਈਚਾਰਾ ਹੀ ਹੁੰਦਾ ਹੈ ਜੋ ਮਨੁੱਖਤਾ ਦੀ ਮਦਦ ਲਈ ਅੱਗੇ ਆਉਂਦਾ ਹੈ, ਇਹ ਸਾਡੇ ਗੁਰੂਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਕਾਰਨ ਹੁੰਦਾ ਹੈ। ਸਿੱਖ ਭਾਈਚਾਰੇ ਨੇ ਜੰਗ ਅਤੇ ਕੋਵਿਡ 'ਚ ਦੁਨੀਆ ਭਰ 'ਚ ਹਰ ਕਿਸੇ ਦੀ ਮਦਦ ਕੀਤੀ ਹੈ। ਇਸ ਤਰ੍ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਸੇਵਾ ਅਤੇ ਸਿਮਰਨ ਦਾ ਮੌਕਾ ਦਿੱਤਾ ਹੈ।ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਬਹੁਤ ਔਖੀ ਯਾਤਰਾ ਹੈ, ਮੈਨੂੰ ਆਪਣੀ ਜ਼ਿੰਦਗੀ 'ਚ ਦੋ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਰੋਪਵੇਅ ਬਣਾਉਣ ਦੀ ਸੇਵਾ ਸ਼ਲਾਘਾਯੋਗ ਹੈ। ਇਹ ਇੱਕ ਮਹਾਨ ਸੇਵਾ ਹੈ ਜੋ ਗੁਰੂ ਸਾਹਿਬਾਨ ਨੇ ਉਨ੍ਹਾਂ ਤੋਂ ਕਰਵਾਈ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਸੇਵਾ ਸਫਲ ਹੋਵੇ।"
ਮੋਦੀ ਜੀ ਦੀ ਪ੍ਰਸਿੱਧੀ ਅਤੇ ਪ੍ਰਭਾਵ ਇੰਨਾ ਮਜ਼ਬੂਤ ਹੈ ਕਿ ਅੱਜ ਦੁਨੀਆ ਦੇ ਦੋ ਸਭ ਤੋਂ ਵੱਡੇ ਵਿਰੋਧੀ ਨੇਤਾ ਪੁਤਿਨ ਅਤੇ ਟਰੰਪ ਸਿਰਫ਼ ਇੱਕ ਹੀ ਨੇਤਾ ਦਾ ਸਤਿਕਾਰ ਕਰਦੇ ਹਨ ਉਹ ਹੈ ਪ੍ਰਧਾਨ ਮੰਤਰੀ ਮੋਦੀ - ਯੂਕੇ ਤੋਂ ਭਾਰਤੀ ਪ੍ਰਵਾਸੀ ਕਾਰੋਬਾਰੀ ਰਾਮੀ ਰੇਂਜਰ
ਯੂਕੇ ਤੋਂ ਭਾਰਤੀ ਪ੍ਰਵਾਸੀ ਕਾਰੋਬਾਰੀ ਰਾਮੀ ਰੇਂਜਰ ਨੇ ਇਸ ਮੌਕੇ ਕਿਹਾ, "ਦੁਨੀਆ ਭਰ ਦੇ ਭਾਰਤੀ ਪ੍ਰਵਾਸੀ, ਮੋਦੀ ਜੀ ਪ੍ਰਤੀ ਸਭ ਤੋਂ ਵੱਧ ਸਤਿਕਾਰ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਹਰ ਭਾਈਚਾਰੇ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਨੂੰ ਇੱਕਜੁੱਟ ਕੀਤਾ ਹੈ ਅਤੇ ਭਾਰਤ ਮਾਤਾ ਨੂੰ ਸੱਚਮੁੱਚ ਬਹੁਤ ਮਜ਼ਬੂਤ ਬਣਾਇਆ ਹੈ। ਅਸੀਂ ਅੱਜ ਵਾਂਗ ਭਾਰਤ ਮਾਤਾ ਨਾਲ ਜੁੜੇ ਨਹੀਂ ਸੀ। ਮੋਦੀ ਜੀ ਹਰ ਭਾਈਚਾਰੇ ਲਈ ਬਾਹਰ ਗਏ ਹਨ, ਭਾਵੇਂ ਤੁਸੀਂ ਮੁਸਲਮਾਨ ਹੋ, ਭਾਵੇਂ ਤੁਸੀਂ ਸਿੱਖ ਹੋ, ਭਾਵੇਂ ਤੁਸੀਂ ਹਿੰਦੂ ਹੋ ਅਤੇ ਭਾਵੇਂ ਤੁਸੀਂ ਈਸਾਈ ਹੋ, ਉਨ੍ਹਾਂ ਨੇ ਹਰ ਭਾਈਚਾਰੇ ਦਾ ਧਿਆਨ ਰੱਖਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਭਾਰਤ ਨੂੰ ਇੱਕਜੁੱਟ ਕਰਨਾ ਚਾਹੁੰਦੇ ਹਨ। ਅੱਜ, ਅਸੀਂ ਇੱਕਜੁੱਟ ਹਾਂ, ਅਸੀਂ ਅੱਗੇ ਵਧ ਰਹੇ ਹਾਂ, ਸਾਡੀ ਆਰਥਿਕਤਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਸਾਡੀਆਂ ਰੱਖਿਆ ਫੌਜਾਂ ਬਹੁਤ ਮਜ਼ਬੂਤ ਹਨ ਅਤੇ ਸਾਡਾ ਪ੍ਰਭਾਵ ਬਹੁਤ ਮਜ਼ਬੂਤ ਹੈ। ਮੋਦੀ ਜੀ ਦੀ ਪ੍ਰਸਿੱਧੀ ਦਾ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਦੁਨੀਆ ਦੇ ਦੋ ਸਭ ਤੋਂ ਵੱਡੇ ਵਿਰੋਧੀ ਨੇਤਾ ਪੁਤਿਨ ਅਤੇ ਟਰੰਪ ਸਿਰਫ਼ ਇੱਕ ਹੀ ਨੇਤਾ ਦਾ ਸਤਿਕਾਰ ਕਰਦੇ ਹਨ ਉਹ ਹਨ ਪ੍ਰਧਾਨ ਮੰਤਰੀ ਮੋਦੀ।
ਸਮਾਗਮ 'ਚ ਕੁਵੈਤ ਤੋਂ ਸ਼ਾਮਲ ਹੋਈ ਪੂਜਾ ਰਾਏ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਸਿੱਖ ਭਾਈਚਾਰੇ ਸਣੇ ਵੱਖ-ਵੱਖ ਘੱਟ ਗਿਣਤੀਆਂ ਦੇ ਲੋਕਾਂ ਨੇ ਤਰੱਕੀ ਅਤੇ ਵਿਕਾਸ ਦੇਖਿਆ ਹੈ। ਸਰਕਾਰ ਦੁਆਰਾ ਪੇਸ਼ ਕੀਤੀਆਂ ਗਈਆਂ ਭਲਾਈ ਯੋਜਨਾਵਾਂ ਜਾਤੀ, ਲਿੰਗ ਜਾਂ ਧਰਮ ਦੇ ਆਧਾਰ 'ਤੇ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਭਾਈਚਾਰਿਆਂ ਦੇ ਲੋਕਾਂ ਤੱਕ ਪਹੁੰਚੀਆਂ ਹਨ। ਜਿਵੇਂ-ਜਿਵੇਂ, ਦੇਸ਼ ਨੇ ਸਾਲਾਂ ਦੌਰਾਨ ਤਰੱਕੀ ਕੀਤੀ ਹੈ, ਸਮਾਜ ਦੇ ਪਛੜੇ ਵਰਗ ਦੇ ਲੋਕਾਂ ਦੇ ਜੀਵਨ ਪੱਧਰ 'ਚ ਕਾਫ਼ੀ ਬਦਲਾਅ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਦੌਰਾਨ ਔਰਤਾਂ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਮਾਜਿਕ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ।