ਇਲੈਕਸਨ Canada ਨੇ ਫੈਡਰਲ ਚੋਣਾਂ ਬਾਰੇ ਜਾਣਕਾਰੀ ਪੰਜਾਬੀ ਵਿੱਚ ਜਾਰੀ ਕੀਤੀ
ਟੋਰਾਂਟੋ (ਬਲਜਿੰਦਰ ਸੇਖਾ )ਇਲੈਕਸਨ ਕੈਨੇਡਾ ਵੱਲੋਂ ਫੈਡਰਲ ਚੋਣਾਂ ਬਾਰੇ ਪੰਜਾਬੀ ਭਾਸ਼ਾ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ।ਜੋ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ।ਕੈਨੇਡਾ ਦੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਇਸ ਤੋਂ ਵੱਧ ਤੋ ਵੱਧ ਜਾਣਕਾਰੀ ਹਾਸਲ ਕਰਨ । ਇਲਕੈਸਨ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ ਵਿੱਚ ਸਾਂਝੀ ਕੀਤੀ ਜਾਣਕਾਰੀ ਇਸ ਪ੍ਰਕਾਰ ਹੈ ।
“ਫੈਡਰਲ ਇਲੈਕਸ਼ਨ ਸੋਮਵਾਰ, 28 ਅਪ੍ਰੈਲ ਨੂੰ ਹੋ ਰਹੀ ਹੈ। ਤੁਸੀਂ ਸ਼ੁੱਕਰਵਾਰ, 18 ਅਪ੍ਰੈਲ ਤੋਂ ਸੋਮਵਾਰ, 21 ਅਪ੍ਰੈਲ ਤੱਕ ਅਡਵਾਂਸ ਪੋਲਜ਼ ਵਿੱਚ ਜਲਦੀ ਵੋਟ ਪਾ ਸਕਦੇ ਹੋ। ਤੁਸੀਂ ਕਿਸੇ ਵੀ ਇਲੈਕਸ਼ਨਜ਼ ਕੈਨੇਡਾ ਦਫ਼ਤਰ ਵਿੱਚ ਵੋਟ ਕਰ ਸਕਦੇ ਹੋ ਜਾਂ ਮੰਗਲਵਾਰ, ਅਪ੍ਰੈਲ 22, ਸ਼ਾਮ 6:00 ਵਜੇ ਤੋਂ ਪਹਿਲਾਂ ਡਾਕ ਦੁਆਰਾ ਵੋਟ ਕਰਨ ਲਈ ਅਰਜ਼ੀ ਪਾ ਸਕਦੇ ਹੋ। ਵੋਟ ਕਰਨ ਦੇ ਸਾਰੇ ਤਰੀਕਿਆਂ ਲਈ ਆਪਣੇ ਵੋਟਰ ਜਾਣਕਾਰੀ ਕਾਰਡ ਨੂੰ ਦੇਖੋ ਜਾਂ elections.ca 'ਤੇ ਜਾਓ। “