2 ਨੌਜਵਾਨਾਂ ਦਾ ਹਾਲੇ ਵੀ ਨਹੀਂ ਲੱਗਿਆ ਕੋਈ ਥੋਹ ਪਤਾ! ਵਿਸਾਖੀ ਵਾਲੇ ਦਿਨ ਬਿਆਸ ਦਰਿਆ 'ਚ ਨਹਾਉਣ ਗਏ ਸਨ ਚਾਰ ਨੌਜਵਾਨ
ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ
ਸਾਰੀ ਰਾਤ ਪਰਿਵਾਰਿਕ ਮੈਂਬਰ ਲੱਭਦੇ ਰਹੇ ਦਰਿਆ ਵਿੱਚ ਰੁੜੇ ਨੌਜਵਾਨਾਂ ਨੂੰ
ਹਾਲੇ ਤੱਕ ਨਹੀਂ ਲੱਭੇ ਦੋ ਨੌਜਵਾਨ
ਚਾਰ ਨੌਜਵਾਨਾਂ ਵਿੱਚੋਂ ਦੋ ਸਕੇ ਭਰਾ ਸਨ
ਕੱਲ੍ਹ ਵਿਸਾਖੀ ਵਾਲੇ ਦਿਨ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਰ ਨੌਜਵਾਨ ਰੁੜ੍ਹੇ ਸਨ।
ਦੋ ਨੌਜਵਾਨਾਂ ਨੂੰ ਮੌਕੇ ਤੇ ਹੀ ਕੱਢ ਕੇ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ
ਗੋਤਾਖੋਰਾਂ ਵਲੋਂ ਦੋ ਹੋਰ ਨੌਜਵਾਨਾਂ ਦੀ ਭਾਲ ਜਾਰੀ, NDRF ਦੀ ਟੀਮ ਵੀ ਪਹੁੰਚੀ ਹੋਈ ਹੈ।
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 14 ਅਪ੍ਰੈਲ 2025
-ਕੱਲ੍ਹ ਵਿਸਾਖੀ ਦੇ ਤਿਉਹਾਰ 'ਤੇ ਪਿੰਡ ਪੀਰੇਵਾਲ ਦੇ ਨੌਜਵਾਨ ਬਿਆਸ ਦਰਿਆ ਵਿੱਚ ਨਹਾਉਣ ਗਏ ਸਨ ਇਹ ਚਾਰ ਨੌਜਵਾਨਾਂ ਦੇ ਡੁੱਬਣ ਦਾ ਸਮਾਚਾਰ ਸਾਹਮਣੇ ਆਇਆ ਸੀ। ਸਾਬਕਾ ਸਰਪੰਚ ਹਰਜਿੰਦਰ ਸਿੰਘ ਪੀਰੇਵਾਲ ਨੇ ਦੱਸਿਆ ਕਿ ਪਿੰਡ ਦੇ ਛੇ ਨੌਜਵਾਨ ਦਰਿਆ ਬਿਆਸ ਨਹਾਉਣ ਗਏ ਸਨ, ਜਿਨ੍ਹਾਂ ਵਿਚ ਦੋ ਸਕੇ ਭਰਾ ਉਸ ਦੇ ਵੱਡੇ ਭਰਾ ਦੇ ਪੋਤਰੇ ਹਨ। ਭਾਵੇਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਬਹੁਤ ਘੱਟ ਹੈ,ਪਰ ਇਕ ਦਮ ਡੂੰਘੇ ਪਾਣੀ ਵਿੱਚ ਵਹਿ ਜਾਣ ਤੇ ਇਕ ਦੂਸਰੇ ਨੂੰ ਬਚਾਉਂਦੇ ਹੋਏ ਚਾਰੇ ਨੌਜਵਾਨ ਡੁੱਬ ਗਏ ਤੇ ਬਾਹਰ ਖੜ੍ਹੇ ਇਨ੍ਹਾਂ ਦੇ ਦੋ ਸਾਥੀਆਂ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਪਿੰਡ ਵਾਸੀਆਂ ਨੇ ਇਹਨਾਂ ਵਿੱਚੋਂ ਦੋ ਨੌਜਵਾਨਾਂ ਨੂੰ ਕੱਲ ਹੀ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੱਤੂਢੀਂਗਾ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਇਸਦੀ ਪੁਸ਼ਟੀ ਥਾਣਾ ਫੱਤੂਢੀਂਗਾ ਦੀ ਐਸਐਚਓ ਸੋਨਮਦੀਪ ਕੌਰ ਨੇ ਅਤੇ ਤਹਿਸੀਲਦਾਰ ਗੁਰਚਰਨ ਸਿੰਘ ਨੇ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਅਤੇ ਸਿਵਲ ਹਸਪਤਾਲ, ਕਪੂਰਥਲਾ ਭੇਜਿਆ ਗਿਆ ਜਿੱਥੇ ਉਨਾਂ ਨੂੰ ਮਿਤਰਕ ਐਲਾਨ ਦਿੱਤਾ ਸੀ। ਜਦੋਂ ਕਿ ਗੋਤਾਖੋਰਾਂ ਦੁਆਰਾ ਦੋ ਹੋਰ ਨੌਜਵਾਨਾਂ ਦੀ ਭਾਲ ਜਾਰੀ ਹੈ। ਬਚਾਅ ਕਾਰਜ ਜਾਰੀ ਹਨ। ਐਸਐਚਓ ਸੋਨਮਦੀਪ ਨੇ ਇਹ ਵੀ ਦੱਸਿਆ ਕਿ ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਦੂਜੇ ਪਾਸੇ, ਬਚਾਏ ਗਏ ਅਤੇ ਸਿਵਲ ਹਸਪਤਾਲ ਭੇਜੇ ਗਏ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਡਾ: ਬਿੰਦਰਾ ਨੇ ਇਹ ਵੀ ਕਿਹਾ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਕੋਈ ਕਾਰਵਾਈ ਨਾ ਕਰਨ ਬਾਰੇ ਲਿਖਤੀ ਬਿਆਨ ਦੇਣ ਤੋਂ ਬਾਅਦ, ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ 17 ਸਾਲਾ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ, ਦੋਵੇਂ ਪੀਰਵਾਲ ਪਿੰਡ ਦੇ ਰਹਿਣ ਵਾਲੇ ਸਨ। ਜਦੋਂ ਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ, ਦੋਵੇਂ ਪਿੰਡ ਪੀਰਵਾਲ ਦੇ ਵਸਨੀਕ, ਦੀ ਭਾਲ ਕੀਤੀ ਜਾ ਰਹੀ ਹੈ। , ਬਿਆਸ ਦਰਿਆ ਵਿੱਚ ਫੱਤੂਢੀਂਗਾ ਪੁਲਿਸ ਟੀਮ ,ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ ਹੈ।