ਵਿਸਾਖੀ ਦੇ ਮਹੱਤਵ 'ਤੇ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਲੋਕ ਚੇਤਨਾ ਮੰਚ ਹਰਿਆਣਾ ਵੱਲੋਂ ਸੈਮੀਨਾਰ ਅੱਜ 15 ਅਪ੍ਰੈਲ ਨੂੰ
ਚੰਡੀਗੜ੍ਹ / ਸਰੀ (ਕੈਨੇਡਾ), 15 ਅਪਰੈਲ 2025:
ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਲੋਕ ਚੇਤਨਾ ਮੰਚ ਹਰਿਆਣਾ ਵੱਲੋਂ 15 ਅਪਰੈਲ 2025 ਨੂੰ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਸਮਾਗਮ ਸ਼ਾਮ 7:30 ਵਜੇ (ਭਾਰਤ ਅਨੁਸਾਰ) ਜ਼ੂਮ ਵੈਬੀਨਾਰ ਰਾਹੀਂ ਹੋਵੇਗਾ। ਸੈਮੀਨਾਰ ਦਾ ਵਿਸ਼ਾ ਹੋਵੇਗਾ: "ਪੰਜਾਬੀ ਵਿਰਾਸਤ : ਵਿਸਾਖੀ ਦਾ ਮਹੱਤਵ"।
ਸੈਮੀਨਾਰ ਵਿੱਚ ਹਾਜ਼ਰੀ ਭਰਨ ਵਾਲੀਆਂ ਮੁੱਖ ਸ਼ਖ਼ਸੀਅਤਾਂ:
-
ਸ੍ਰੀ ਸੁੱਖੀ ਬਾਠ, ਸਰਪ੍ਰਸਤ ਅਤੇ ਸੰਸਥਾਪਕ, ਪੰਜਾਬ ਭਵਨ ਸਰੀ (ਕੈਨੇਡਾ) — ਮੁੱਖ ਮਹਿਮਾਨ
-
ਸ੍ਰੀ ਹਰਪਾਲ ਸਿੰਘ ਗਿੱਲ, ਡਾਇਰੈਕਟਰ, ਪੰਜਾਬੀ ਵਿਭਾਗ, ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ — ਵਿਸ਼ੇਸ਼ ਮਹਿਮਾਨ
-
ਸ੍ਰੀ ਨਵਜੋਤ ਸਿੰਘ ਮੰਡੇਰ (ਜਰਗ), ਚੇਅਰਮੈਨ, ਜੈਨਕੋ (ਪੰਜਾਬ) — ਸਨਮਾਨਿਤ ਸ਼ਖ਼ਸੀਅਤ
-
ਸ਼ਾਇਰਾ ਕੁਲਵੰਤ ਕੌਰ ਚੰਨ, ਚੇਅਰਪਰਸਨ, ਆਈ.ਪੀ.ਐੱਸ (ਫਰਾਂਸ) — ਵਿਸ਼ੇਸ਼ ਮਹਿਮਾਨ
-
ਡਾ. ਰਾਜਵੰਤ ਕੌਰ ਪੰਜਾਬੀ, ਸਟੇਟ ਐਵਾਰਡੀ, ਐਸੀਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ — ਮੁੱਖ ਬੁਲਾਰੇ
ਸੈਮੀਨਾਰ ਦੇ ਪਾਤਰ:
-
ਡਾ. ਨਾਇਬ ਸਿੰਘ ਮੰਡੇਰ, ਲੇਖਕ, ਆਲੋਚਕ, ਚਿੰਤਕ — ਕਨਵੀਨਰ
-
ਸ੍ਰੀ ਉਂਕਾਰ ਸਿੰਘ ਤੇਜੇ, ਪ੍ਰੋਜੈਕਟ ਇੰਚਾਰਜ, “ਨਵੀਆਂ ਕਲਮਾਂ ਨਵੀਂ ਉਡਾਣ”
ਇਸ ਮੌਕੇ ਪੰਜਾਬੀ ਸੱਭਿਆਚਾਰ, ਵਿਸਾਖੀ ਦੀ ਇਤਿਹਾਸਕ ਅਤੇ ਆਧਿਆਤਮਿਕ ਮਹੱਤਤਾ 'ਤੇ ਚਰਚਾ ਹੋਏਗੀ। ਸੈਮੀਨਾਰ 'ਚ ਹਿੱਸਾ ਲੈਣ ਲਈ ਸਾਰਿਆਂ ਨੂੰ ਜ਼ੂਮ ਲਿੰਕ ਰਾਹੀਂ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
Time: Apr 15, 2025 07:30 PM Mumbai, Kolkata, New Delhi
Join Zoom Meeting
https://us06web.zoom.us/j/8168455601?pwd=fKAaFjwEvitNgayPYs0deIMrym5xMw.1&omn=81918549258
