ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਤੇ ਵਿਸਾਖੀ ਮੇਲੇ ਨੂੰ ਸਮਰਪਿਤ ਰਵਾਇਤੀ ਭੰਗੜੇ ਦੇ ਪਿੜ ਦੀ ਸਮਾਪਤੀ
ਰੋਹਿਤ ਗੁਪਤਾ
ਬਟਾਲਾ, 15 ਅਪ੍ਰੈਲ 2025 - ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਵਲੋਂ ਚੇਤ ਮਹੀਨੇ ਦੀ ਸੰਗਰਾਂਦ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਅਤੇ ਵਿਸਾਖੀ ਮੇਲੇ ਨੂੰ ਸਮਰਪਿਤ ਰਵਾਇਤੀ ਭੰਗੜਾ ਕੋਚ ਤੇ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਅਗਵਾਈ ਵਿਚ ਸੱਭਿਆਚਾਰਕ ਕੇਂਦਰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਆਰੰਭੇ ਰਵਾਇਤੀ ਭੰਗੜੇ ਦੇ ਪਿੜ ਦੀ ਸਮਾਪਤੀ ਕੀਤੀ ਗਈ। ਲਗਾਤਾਰ ਇਕ ਮਹੀਨਾ ਚੱਲੇ ਰਵਾਇਤੀ ਭੰਗੜੇ ਦੇ ਪਿੜ ਦੀ ਸਮਾਪਤੀ ਮੌਕੇ ਬੱਚਿਆਂ, ਨੌਜਵਾਨਾਂ ਤੇ ਬਜੁਰਗਾਂ ਦੀਆਂ ਭੰਗੜਾ ਟੀਮਾਂ ਵਲੋਂ ਭੰਗੜੇ ਦੀ ਪ੍ਰਦਰਸ਼ਨੀ ਕੀਤੀ ਗਈ।
ਇਸ ਮੌਕੇ ਕੌਂਸਲ ਵਲੋਂ ਭੰਗੜੇ ਦੀ ਦੁਨੀਆਂ ਅੰਦਰ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਾਸਟਰ ਹਰਭਜਨ ਸਿੰਘ ਖੋਖਰ ਫ਼ੌਜੀਆਂ, ਗੁਰੂ ਨਾਨਕ ਕਾਲਜ ਬਟਾਲਾ ਦੇ ਸਾਬਕਾ ਪ੍ਰਿੰਸੀਪਲ ਅਤੇ ਭੰਗੜੇ ਦੇ ਪਿਤਾਮਾ ਪ੍ਰੋ. ਸਤਿੰਦਰ ਸਿੰਘ ਬਾਜਵਾ, ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਗੁਰੂ ਨਾਨਕ ਕਾਲਜ ਬਟਾਲਾ ਵਿਚੋਂ ਲੰਬੇ ਸਮੇਂ ਤੱਕ ਭੰਗੜਾ ਕੱਚ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਅੰਮ੍ਰਿਤਸਰ, ਗੁਰੂ ਨਾਨਕ ਕਾਲਜ ਬਟਾਲਾ ਦੇ ਅੰਗਰੇਜ਼ੀ ਵਿਭਾਗ ਦੇ ਸਾ. ਮੁਖੀ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਹਰਭਜਨ ਸਿੰਘ ਸੰਧੂ, ਆੜ੍ਹਤੀ ਐਸੋਸੀਏਸ਼ਨ ਬਟਾਲਾ ਤੇ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਬਟਾਲਾ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਉੱਘੇ ਸਮਾਜ ਸੇਵੀ ਤੇ ਅਧਿਆਪਕ ਨਵਦੀਪ ਸਿੰਘ ਪਨੇਸਰ, ਉੱਘੇ ਸਮਾਜ ਸੇਵੀ, ਭੰਗੜਾ ਪ੍ਰੇਮੀ ਤੇ ਮੁੱਖ ਅਧਿਆਪਕ ਮਨਜਿੰਦਰ ਸਿੰਘ ਕਲਿਆਣਪੁਰ ਨੂੰ ਸਨਮਾਨਿਤ ਕੀਤਾ ਗਿਆ।
ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਰਵਿੰਦਰ ਸਿੰਘ ਪਨੂੰ ਸੂਬਾ ਆਗੂ ਅਧਿਆਪਕ ਦਲ ਪੰਜਾਬ, ਉੱਘੇ ਕਾਰੋਬਾਰੀ ਦਲਜਿੰਦਰ ਸਿੰਘ ਸੰਧੂ, ਅਧਿਆਪਕ ਆਗੂ ਸੋਮ ਸਿੰਘ, ਮਾ. ਦਿਲਬਾਗ ਸਿੰਘ ਪ੍ਰਧਾਨ ਅਧਿਆਪਕ ਦਲ ਗੁਰਦਾਸਪੁਰ, ਲੋਕ, ਰਣਜੋਧ ਸਿੰਘ ਮੰਮਣ, ਉੱਘੇ ਸਮਾਜ ਸੇਵੀ, ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਛੀਨਾ ਤੇ ਕੌਂਸਲ ਦੇ ਸਰਬਰਾਹ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਕਿਹਾ ਕਿ ਚੇਤ ਮਹੀਨੇ ਦੀ ਸੰਗਰਾਂਦ ਤੋਂ ਭੰਗੜੇ ਦੇ ਪਿੜ ਦਾ ਆਰੰਭ ਕੀਤਾ ਗਿਆ ਸੀ, ਜਿਸ ਦੀ ਅੱਜ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਤੀ ਹੋਈ ਹੈ। ਵੱਖ-ਵੱਖ ਬੁਲਾਰਿਆਂ ਦੀ ਮੰਗ 'ਤੇ ਭੰਗੜੇ ਦਾ ਪਿੜ ਕੋਚ ਤਰਲੋਕ ਸਿੰਘ ਨਾਥਪੁਰ ਅਗਵਾਈ ਵਿਚ ਹੁਣ ਰੋਜ਼ਾਨਾ ਸ਼ਾਮ 5 ਤੋਂ 6 ਵਜੇ ਤੱਕ ਚੱਲਦਾ ਰਹੇਗਾ।
ਇਸ ਮੌਕੇ ਅਕਾਲੀ ਆਗੂ ਹਰਦਿਆਲ ਸਿੰਘ ਅੰਮ੍ਰਿਤਸਰ, ਲੋਕ ਗਾਇਕ ਰਜਿੰਦਰ ਸਿੰਘ ਪਾਲੀ, ਮਾ. ਸੂਬਾ ਸਿੰਘ, ਹਰਵਿੰਦਰ ਸਿੰਘ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ, ਕੰਵਲਜੀਤ ਸਿੰਘ ਲਾਲੀ ਕਿਸਾਨ ਆਗੂ, ਕਾਂਗਰਸੀ ਆਗੂ ਸਰਵਪ੍ਰੀਤ ਸਿੰਘ ਕਾਹਲੋਂ, ਪ੍ਰੋ. ਗੁਰਨਾਮ ਸਿੰਘ ਜਫਰਵ ਜੱਫਰਵਾਲ, ਮਾ. ਰਾਗਨਦੀਪ ਸਿੰਘ, ਕਾਂਗਰਸੀ ਆਗੂ ਰੂਪਤਜਿੰਦਰ ਸਿੰਘ, ਪ੍ਰੋ. ਨਵਜੀਤ ਸਿੰਘ ਲਾਲੀ, ਗੁਰਦੀਪ ਸਿੰਘ ਬਾਜਵਾ, ਦਲਜੀਤ ਸਿੰਘ ਮਾਣਕ, ਮਾ. ਜਸਬੀਰ ਸਿੰਘ ਔਲਖ, ਮਾ, ਕੁਲਵਿੰਦਰ ਸਿੰਘ ਪਨੂੰ, ਮਾ. ਹਰਪਾਲ ਸਿੰਘ ਬਟਾਲਾ, ਮਾ. ਤਰਲੋਕ ਸਿੰਘ ਨਾਥਪੁਰ, ਮਾ. ਸੁਭਾਸ਼ ਰਣੀਆ, ਮਾ. ਰਾਜਨ ਰਣੀਆ, ਮਾ. ਕਰਮਜੀਤ ਸਿੰਘ, ਮਾ. ਜਗਦੀਸ਼ ਸਿੰਘ, ਹਰਦੀਪ ਸਿੰਘ ਭੰਗਵਾਂ, ਹਰਵਿੰਦਰ ਸਿੰਘ ਚਾਹਲ, ਮਾ. ਬਲਵਿੰਦਰ ਸਿੰਘ ਭਾਮ, ਰੰਜਨਦੀਪ ਸਿੰਘ ਸੰਧੂ, ਮਾ. ਕੁਲਵਿੰਦਰ ਸਿੰਘ ਸ਼ਾਹਬਾਦ, ਨਿਰਮਲਜੀਤ ਸਿੰਘ ਮਰੜ, ਹਰਜਿੰਦਰ ਸਿੰਘ ਧਾਰੋਵਾਲੀ, ਹਰਕੀਰਤ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।