ਸੱਚੋ ਸੱਚ: ਨੈਸ਼ਨਲ ਹਾਈਵੇ ਤੇ ਪੈਂਦੇ ਢਾਬਿਆਂ ਚ ਮੁਸਾਫਰਾਂ ਦੀ ਲੁੱਟ ਕਿੰਝ ਰੁਕੇ?
ਅਜੀਤ ਖੰਨਾ
ਨੈਸ਼ਨਲ ਹਾਈਵੇ ਉੱਤੇ ਸਫ਼ਰ ਕਰਦਿਆਂ ਤੁਸੀਂ ਅਕਸਰ ਵੇਖਿਆ ਹੋਵੇਗਾ ਕੇ ਬੱਸਾਂ ਜਾਂ ਟੈਕਸੀਆਂ ਵਾਲੇ ਸੜਕ ਤੇ ਪੈਂਦੇ ਢਾਬਿਆਂ ਉੱਤੇ ਚਾਹ ਪਾਣੀ ਜਾਂ ਰੋਟੀ ਖਾਣ ਦੇ ਬਹਾਨੇ ਵਾਹਨ ਨੂੰ ਰੋਕ ਕੇ ਘੱਟੋ ਘੱਟ 25-30 ਮਿੰਟ ਦਾ ਠਹਿਰਾਓ ਕਰਦੇ ਹਨ।ਜਿੱਥੇ ਢਾਬਿਆਂ ਵਾਲੇ ਸਵਾਰੀਆਂ ਦੀ ਖੁੱਲ ਕੇ ਛਿੱਲ ਲਾਉਂਦੇ ਹਨ।ਵਿਸ਼ੇਸ਼ ਗੱਲ ਇਹ ਕਿ ਵਾਹਨ ਚਾਲਕ ਚੋਣਵੇ ਢਾਬਿਆ ਉੱਤੇ ਹੀ ਆਪਣੇ ਵਾਹਨ ਬੱਸ ਜਾਂ ਕਾਰ ਵਗ਼ੈਰਾ ਨੂੰ ਰੋਕਣਗੇ।ਕਿਉਂਕਿ ਢਾਬੇ ਵਾਲਿਆਂ ਵੱਲੋਂ ਇਨ੍ਹਾਂ ਡਰਾਈਵਰਾਂ ਨੂੰ ਆਪਣੇ ਢਾਬੇ ਤੇ ਵਾਹਨ ਨੂੰ ਰੋਕਣ ਬਦਲੇ ਮੁਫ਼ਤ ਖਾਣ ਪੀਣ ਤੋ ਇਲਾਵਾ ਇੱਕ ਠਹਿਰਾਓ ਦੇ 100 ਤੋ 200 ਰੁਪਏ ਦੇ ਕੇ ਇਨ੍ਹਾਂ ਵਾਹਨ ਡਰਾਈਵਰਾਂ ਦੀ ਜੇਬ ਗਰਮ ਕੀਤੀ ਜਾਂਦੀ ਹੈ।ਜਿਸਦੇ ਬਦਲੇ ਢਾਬਾ ਮਾਲਕਾਂ ਵੱਲੋਂ ਮੁਸਾਫਰਾਂ ਤੋ ਖਾਣ ਪੀਣ ਦੇ ਸਾਮਾਨ ਦੀ ਵੱਧ ਵਸੂਲੀ ਕੀਤੀ ਜਾਂਦੀ ਹੈ।
ਡਰਾਈਵਰ ਕਿਹੜੇ ਢਾਬਿਆਂ ਤੇ ਰੋਕਦੇ ਨੇ ਵਾਹਨ
ਮੈਂ ਖੰਨੇ ਤੋ ਦਿੱਲੀ ਤੱਕ ਦਾ ਸਫ਼ਰ ਅਕਸਰ ਬਸ ਜਾਂ ਟੈਕਸੀ ਦੁਆਰਾ ਕਰਦਾ ਹਾਂ।ਡਰਾਈਵਰ ਜਿਆਦਾਤਰ ਬਸ ਨੂੰ ਰਾਜਪੁਰੇ ਜਾ ਕੇ ਰੋਕਦੇ ਹਨ।ਬਸ ਭਾਂਵੇ ਪੰਜਾਬ ਰੋਡਵੇਜ਼ ਦੀ ਹੋਵੇ ਜਾਂ ਹਰਿਆਣਾ ਰੋਡਵੇਜ ਦੀ ਤੇ ਭਾਂਵੇ ਯੂ ਪੀ,ਬਿਹਾਰ ਜਾਂ ਕਿਸੇ ਹੋਰ ਰਾਜ ਦੀ, ਉਹ ਇਨਾਂ ਦੋ ਢਾਬਿਆਂ ਉੱਤੇ ਹੀ ਰੋਕਦੇ ਹਨ।ਇੰਨਾ ਦੋ ਢਾਬਿਆਂ ਚ ਇੱਕ ਪੰਜਾਬੀ ਢਾਬਾ ਹੈ ਤੇ ਦੂਜਾ ਚਾਚੇ ਦਾ ਢਾਬਾ।ਚਾਚੇ ਦਾ ਢਾਬਾ ਤਾ ਏਨਾ ਮਾੜਾ ਹੈ ਕੇ ਪੁੱਛੋ ਕੁਛ ਨਾ ? ਸਫਾਈ ਪੱਖੋਂ ਬੇਹੱਦ ਗੰਦਾ।ਉਸਦੇ ਬਾਥ ਰੂਮ ਇੰਨੇ ਗੰਦੇ ਹਨ ਕੇ ਪੁੱਛੋ ਕੁਛ ਨਾ ,ਬਦਬੂ ਮਾਰਦੇ ਹਨ ਜਿੱਥੇ ।ਸਮਾਨ ਇਨ੍ਹਾਂ ਮਹਿੰਗਾ ਕੇ ਰਹੇ ਰੱਬ ਦਾ ਨਾ।ਖਾਣ ਵਲੀ ਹਰ ਚੀਜ਼ ਦੀ ਕੀਮਤ ਦੁੱਗਣੀ।ਹਾਂ ਪੰਜਾਬੀ ਢਾਬਾ ਸਫਾਈ ਪੱਖੋਂ ਚੰਗਾ ਹੈ।ਪਰ ਸਮਾਨ ਉਥੇ ਵੀ ਦੁੱਗਣੇ ਮੁੱਲ ਤੇ ਹੀ ਮਿਲਦਾ ਹੈ।ਬਸਾਂ ਵਾਲਿਆਂ ਨੂੰ ਛੱਡੋ ਤੁਸੀਂ ਟੈਕਸੀ ਵਾਲਿਆਂ ਦਾ ਹਾਲ ਵੇਖ ਲਵੋ।ਉਨ੍ਹਾਂ ਦੇ ਵੀ ਪੱਕੇ ਢਾਬੇ ਹਨ।ਜਿੱਥੇ ਉਨ੍ਹਾਂ ਰੁਕਣਾ ਹੀ ਰੁਕਣਾ ਹੈ ,ਤੁਸੀਂ ਜੋ ਮਰਜ਼ੀ ਕਹੋ।ਉਹ ਸੁਖਦੇਵ ਢਾਬਾ,ਝਿਲਮਿਲ ਢਾਬਾ ਜਾਂ ਮੰਨਤ ਢਾਬਾ ਤੇ ਕੁਝ ਹੋਰ ਢਾਬੇ ਹਨ,ਜਿੱਥੇ ਉਹ ਕਾਰ ਦੀ ਬ੍ਰੇਕ ਮਾਰਨਗੇ ।
ਐਮਆਰਪੀ ਮੁੱਲ ਤੋ ਵਧ ਤੇ ਵੇਚਦੇ ਨੇ ਸਾਮਾਨ
ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਉਨ੍ਹਾਂ ਦੇ ਵੀ ਦੁੱਗਣੇ ਚੌਗਣੇ ਹਨ।ਇਨਾਂ ਢਾਬਿਆਂ ਤੋ ਤੁਸੀਂ ਕੋਈ ਵੀ ਚੀਜ਼ ਖ਼ਰੀਦੋ ਤੁਹਾਨੂੰ ਮਹਿੰਗੀ ਹੀ ਮਿਲੇਗੀ।ਮਹਿੰਗੀ ਵੀ ਥੋੜੀ ਨਹੀਂ ਸਗੋਂ ਦੁੱਗਣੇ ਤਿੱਗਣੇ ਮੁੱਲ ਤੇ।ਦੋ ਜਣਿਆਂ ਨੇ ਖਾਣਾ ਖਾਣਾ ਹੋਵੇ ਤਾਂ 500-700 ਰੁਪਏ ਖਰਚ ਪੱਕਾ ਹੈ।ਪਰ ਜੇ ਤੁਸੀਂ 5-7 ਜਣੇ ਹੋ ਤਾਂ 1500 ਤੋਂ 2000 ਦੀ ਜੇਬ ਢਿੱਲੀ ਹੋ ਜਾਂਦੀ ਹੈ।ਢਾਬਿਆਂ ਦੇ ਕੋਲ ਬਾਹਰ ਵਾਰ ਬਣੀਆਂ ਛੋਟੀਆਂ ਛੋਟੀਆਂ ਸ਼ੋਪਸ (ਦੁਕਾਨਾਂ)ਉੱਤੇ ਜੇ ਤੁਸੀਂ ਕੋਲਡ ਡਰਿੰਕ ਜਾਂ ਕੋਈ ਜੂਸ ਦੀ ਬੋਤਲ ਲੈਣੀ ਹੈ ਦੁੱਗਣੇ ਮੁੱਲ ਉੱਤੇ ਮਿਲੇਗੀ।ਜੋ ਮੁਸਾਫਰਾਂ ਦੀ ਜੇਬ ਉੱਤੇ ਦਿਨ ਦਿਹਾੜੇ ਡਾਕਾ ਹੈ।ਜਦ ਕੇ ਆਪਣੇ ਵਾਹਨ ਉੱਤੇ ਜਾਂ ਟੈਕਸੀ ਵਗ਼ੈਰਾ ਤੇ ਜਾਣ ਨਾਲ ਟੋਲ ਪਲਾਜਿਆਂ ਦੀਆਂ ਪਰਚੀਆਂ ਵੱਖਰੀਆਂ ਲੱਗਦੀਆਂ ਹਨ।ਮੁਸਾਫਰਾਂ ਦੀ ਇਸ ਅੰਨੀ ਲੁੱਟ ਨੂੰ ਲੈ ਕੇ ਸਰਕਾਰਾਂ ਚੁੱਪ ਹਨ ਤੇ ਢਾਬਿਆਂ ਖਿਲਾਫ ਪ੍ਰਸ਼ਾਸਨ ਵਲੋਂ ਵੀ ਕੋਈ ਕਟਵਾਈ ਨਹੀਂ ਕੀਤੀ ਜਾਂਦੀ।ਜਦ ਕੇ ਤੁਸੀਂ ਕੋਈ ਵਾਸਤੂ ਵੀ ਐਮਆਰਪੀ ਤੋ ਵੱਧ ਮੂਲ ਤੇ ਗਾਹਕ ਨੂੰ ਨਹੀਂ ਵੇਚ ਸਕਦੇ ।ਫਿਰ ਕਈ ਚੀਜ਼ਾਂ ਦੇ ਜੇ ਲੇਬਰ ਇੰਸਪੈਕਟਰਵੱਲੋਂ ਸੈਂਪਲ ਭਰੇ ਜਾਣ ਤਾ ਉਹ ਗਾਹਕ ਦੇ ਖਾਣ ਨਾਲ ਸਿਹਤ ਵਿਗੜ ਸਕਦੀ ਹੈ।ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ।ਲੋਕਾਂ ਦੀ ਸਿਹਤ ਨਾਲ ਢਾਬੇ ਵਾਲਿਆਂ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ।
ਸਰਕਾਰ ਸਖ਼ਤ ਕਾਨੂੰਨ ਬਣਾਏ
ਸਰਕਾਰ ਨੂੰ ਇਸ ਉੱਤੇ ਲਗਾਮ ਲਾਉਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਜਰੂਰਤ ਹੈ।ਢਾਬਿਆਂ ਉੱਤੇ ਵੇਚੀਆਂ ਜਾਣ ਵਾਲੀਆਂ ਕੰਪਨੀਆਂ ਦੀਆਂ ਵਸਤੂਆ ਦੇ ਰੇਟ ਐਮਆਰਪੀ ਮੁਤਾਬਕ ਲੈਣੇ ਚਾਹੀਦੇ ਹਨ ਤਾਂ ਜੋ ਮੁਸਾਫਰਾਂ ਦੀ ਢਾਬਾ ਮਾਲਕਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾ ਸਕੇ।ਮੁਸਫਰਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੇ ਉਹ ਇਨ੍ਹਾਂ ਢਾਬਿਆਂ ਤੋ ਕੋਈ ਫਾਲਤੂ ਚੀਜ਼ ਨਾ ਖ਼ਰੀਦਣ।ਸਗੋ ਜੋ ਵੀ ਖਰੀਦਣਾ ਹੈ ਉਹ ਕਿਸੇ ਛੋਟੀ ਮੋਟੀ ਦੁਕਾਨ ਤੋ ਖ੍ਰੀਦਿਆ ਜਾਵੇ ਜਾਂ ਫਿਰ ਆਪਣੀ ਮੰਜ਼ਲ ਤੇ ਅੱਪੜ ਕੇ ਖ੍ਰੀਦਿਆ ਜਾਵੇ।ਕਿਉਂਕਿ ਇਨ੍ਹਾਂ ਢਾਬਿਆਂ ਤੇ ਸਮਾਨ ਵੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ।ਅਗਲੀ ਗੱਲ ਅਗਰ ਤੁਸੀਂ ਇਨ੍ਹਾਂ ਢਾਬਿਆਂ ਤੋ ਕੋਈ ਚੀਜ਼ ਖਰੀਦਦੇ ਹੋ ਉਸ ਦੇ ਨਾ ਪਸੰਦ ਆਉਣ ਜਾਂ ਚੰਗੀ ਨਾ ਨਿਕਲਣ ਤੇ ਵਾਪਿਸ ਕਰਨ ਚ ਮੁਸ਼ਕਲ ਆਉਂਦੀ ਹੈ।ਜੇ ਉਹੋ ਚੀਜ਼ ਤੁਸੀਂ ਆਪਣੇ ਸ਼ਹਿਰ ਤੋ ਖ਼ਰੀਦੀ ਹੋਵੇਗੀ ਤਾ ਤੁਹਾਨੂੰ ਬਦਲਣ ਜਾ ਵਾਪਸ ਕਰਨ ਚ ਦਿੱਕਤ ਨਹੀਂ ਆਉਂਦੀ।ਸੋ ਸਫ਼ਰ ਕਰਦੇ ਵਕਤ ਸਾਨੂੰ ਇਨ੍ਹਾਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀ ਲੁੱਟੇ ਨਾ ਜਾਈਏ ।
.jpg)
-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
76967-54669
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.