ਪ੍ਰਤਾਪ ਸਿੰਘ ਬਾਜਵਾ ਸਾਈਬਰ ਸੈਲ ਪੁਲਿਸ ਥਾਣੇ ’ਚ ਹੋਏ ਪੇਸ਼, ਕਾਂਗਰਸੀਆਂ ਘੇਰਿਆ ਥਾਣਾ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 15 ਅਪ੍ਰੈਲ, 2025: ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਇਥੇ ਫੇਜ਼ 7 ਵਿਚ ਸਾਈਬਰ ਸੈਲ ਪੁਲਿਸ ਥਾਣੇ ਵਿਚ ਪੁਲਿਸ ਅੱਗੇ ਪੇਸ਼ ਹੋਏ ਹਨ। ਉਹਨਾਂ ਦੀ ਪੇਸ਼ੀ ਉਹਨਾਂ ਵੱਲੋਂ 50 ਹੈਂਡ ਗ੍ਰਨੇਡ ਪਹੁੰਚਣ ਦੇ ਦਿੱਤੇ ਬਿਆਨ ਦੇ ਸਬੰਧ ਵਿਚ ਹੋ ਰਹੀ ਹੈ।
ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਪੁਲਿਸ ਥਾਣਾ ਘੇਰ ਲਿਆ ਹੈ ਤੇ ਬਾਹਰ ਧਰਨਾ ਮਾਰ ਕੇ ਬੈਠੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮ ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਧਰਨੇ ਦੀ ਅਗਵਾਈ ਕਰ ਰਹੇ ਹਨ ਜਿਸ ਵਿਚ ਐਮ ਪੀ, ਐਮ ਐਲ ਏ, ਸਾਬਕਾ ਮੰਤਰੀ, ਸਾਬਕਾ ਐਮ ਐਲ ਏ ਤੇ ਹੋਰ ਪਾਰਟੀ ਅਹੁਦੇਦਾਰ ਸ਼ਾਮਲ ਹਨ।