ਭਾਰੀ ਮੀਂਹ ਦੀ ਚੇਤਾਵਨੀ: ਤੇਜ਼ ਹਵਾਵਾਂ ਅਤੇ ਬਾਰਿਸ਼ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਚੰਡੀਗੜ੍ਹ : ਉੱਤਰੀ ਭਾਰਤ ਇੱਕ ਵਾਰ ਫਿਰ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਦੀ ਪਕੜ 'ਚ ਆ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ, 16 ਅਪ੍ਰੈਲ ਤੋਂ ਹਿਮਾਲੀਅਨ ਖੇਤਰ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਦਾਖ਼ਲ ਹੋਣ ਵਾਲੀ ਹੈ, ਜਿਸ ਦਾ ਪ੍ਰਭਾਵ ਉੱਤਰੀ ਰਾਜਾਂ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ।
ਪੱਛਮੀ ਗੜਬੜੀ ਦੀ ਸ਼ੁਰੂਆਤ
ਸਕਾਈਮੇਟ ਵੈਦਰ ਦੀ ਰਿਪੋਰਟ ਮੁਤਾਬਕ, 16 ਅਪ੍ਰੈਲ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋਣੀ ਸ਼ੁਰੂ ਹੋਵੇਗੀ। ਇਸ ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਵਿੱਚ ਮੀਂਹ, ਗਰਜ, ਅਤੇ ਕੁਝ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਉਮੀਦ ਹੈ।
ਮੌਸਮੀ ਤਬਦੀਲੀਆਂ ਦਾ ਸ਼ੈਡੀਊਲ
-
16-17 ਅਪ੍ਰੈਲ: ਹਲਕਾ ਪ੍ਰਭਾਵ, ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ।
-
18 ਤੋਂ 20 ਅਪ੍ਰੈਲ: ਪੱਛਮੀ ਗੜਬੜੀ ਦਾ ਪ੍ਰਭਾਵ ਤੇਜ਼ ਹੋਵੇਗਾ। ਇਸ ਦੌਰਾਨ, ਗਰਜ-ਮੀਂਹ, ਬਿਜਲੀ ਚਮਕਣ ਅਤੇ ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ।
-
19 ਅਪ੍ਰੈਲ: ਮੌਸਮ ਸਭ ਤੋਂ ਜ਼ਿਆਦਾ ਗਤੀਸ਼ੀਲ ਰਹੇਗਾ।
-
21 ਅਪ੍ਰੈਲ ਤੋਂ ਬਾਅਦ: ਮੌਸਮ ਹੌਲੀ-ਹੌਲੀ ਸੁਧਰਣਾ ਸ਼ੁਰੂ ਹੋ ਜਾਵੇਗਾ।
ਪ੍ਰਭਾਵਤ ਇਲਾਕੇ
-
ਪਹਾੜੀ ਰਾਜ: ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ — ਇੱਥੇ ਸਭ ਤੋਂ ਵੱਧ ਪ੍ਰਭਾਵ ਹੋਣ ਦੀ ਉਮੀਦ ਹੈ। ਇੱਥੇ ਖਰਾਬ ਮੌਸਮ ਕਾਰਨ ਸੜਕਾਂ 'ਤੇ ਜਾਮ, ਜ਼ਮੀਨ ਖਿਸਕਣ, ਗੜੇਮਾਰੀ ਅਤੇ ਪੱਥਰ ਡਿੱਗਣ ਵਾਲੀਆਂ ਘਟਨਾਵਾਂ ਵਾਪਰ ਸਕਦੀਆਂ ਹਨ।
-
ਉੱਤਰਾਖੰਡ: ਹਲਕੀਬਾਰਿਸ਼ ਹੋ ਸਕਦੀ ਹੈ।
-
ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ: ਇਨ੍ਹਾਂ ਸਥਾਨਾਂ 'ਤੇ ਵੀ ਗੜਬੜੀ ਦਾ ਪ੍ਰਭਾਵ ਹੋ ਸਕਦਾ ਹੈ।