ਵੱਡੀ ਖ਼ਬਰ: ਜਥੇਦਾਰ ਅਕਾਲ ਤਖਤ ਅਤੇ ਮੰਤਰੀ ਹਰਜੋਤ ਬੈਂਸ ਵਿਚਾਲੇ ਤਿੱਖੀ ਬਹਿਸ, ਮਸਲਾ ਸੜਕ ਬਣਾਉਣਾ ਤੋਂ ਲੈ ਕੇ ਜਥੇਦਾਰਾਂ ਦੀ ਨਿਯੁਕਤੀ ਤੱਕ ਪਹੁੰਚਿਆ!
ਸ਼੍ਰੀ ਆਨੰਦਪੁਰ ਸਾਹਿਬ, 13 ਅਪ੍ਰੈਲ 2025 - ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵਿਚਾਲੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਤਿੱਖੀ ਬਹਿਸ ਹੋ ਗਈ। ਜਿੱਥੇ ਹਰਜੋਤ ਬੈਂਸ ਨੇ ਕਿਹਾ ਮੈਂ ਜਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਵਿਧਾਨ ਸਭਾ ਚ ਚੁੱਕਿਆ, ਉਥੇ ਹੀ ਜਥੇਦਾਰ ਨੇ ਕਿਹਾ ਕਿ ਜਥੇਦਾਰਾਂ ਦਾ ਮਸਲਾ ਪੰਥ ਦਾ ਹੈ, ਵਿਧਾਨ ਸਭਾ ਦਾ ਨਹੀਂ।
ਦੱਸ ਦੇਈਏ ਕਿ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਧਾਨ ਸਭਾ 'ਚ ਉੱਠੇ ਮੁੱਦੇ 'ਤੇ ਜਥੇਦਾਰ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਅਤੇ ਸਿੱਖਿਆ ਮੰਤਰੀ ਹਰਜੋਤ ਬਹਿਸ ਵਿਚਾਲੇ ਤਿੱਖੀ ਨੋਕ ਝੋਕ ਹੋ ਗਈ। ਜਥੇਦਾਰ ਨੇ ਕਿਹਾ ਕਿ ਵਿਧਾਨ ਸਭਾ 'ਚ ਸਿੱਖ ਮਸਲਿਆਂ 'ਤੇ ਫੈਸਲੇ ਨਹੀਂ ਹੋ ਸਕਦੇ, ਜਥੇਦਾਰਾਂ ਦੀ ਨਿਯੁਕਤੀ ਦਾ ਮੁੱਦਾ ਪੰਥ ਦਾ ਹੈ।
ਦਸਣਾ ਬਣਦਾ ਹੈ ਕਿ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਸਨ। ਜਿੱਥੇ ਉਹਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸੜਕ ਨੂੰ ਲੈ ਕੇ ਸਵਾਲ ਪੁੱਛਿਆ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੈਂਸ ਸਾਹਿਬ ਤੁਸੀਂ ਇੱਥੇ ਸਟੇਜ ਤੋਂ ਐਲਾਨ ਕਰਦੇ ਹੋ ਕਿ ਆਹ ਸੜਕ ਕਦੋਂ ਤੱਕ ਬਣਾ ਦਿਓਗੇ। ਇਸ 'ਤੇ ਹਰਜੋਤ ਬੈਂਸ ਨੇ ਕਿਹਾ ਕਿ ਜਲਦੀ ਹੀ ਅਸੀਂ ਇਹ ਸੜਕ ਬਣਾ ਦਿਆਂਗੇ। ਜਥੇਦਾਰ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਕੰਮ ਸੜਕ ਬਣਾਉਣਾ ਹੈ, ਫਿਰ ਬਣਾਈ ਕਿਉਂ ਨਹੀਂ, ਹਾਲਾਂਕਿ ਹਰਜੋਤ ਬੈਂਸ ਵੀ ਆਪਣੀ ਸਫਾਈ ਦਿੰਦੇ ਇੱਥੇ ਨਜ਼ਰੀ ਆਏ ਅਤੇ ਕਿਹਾ ਕਿ ਬਹੁਤ ਜਲਦ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ।