ਜੀ.ਐੱਸ ਪੰਨੂੰ
ਪਟਿਆਲਾ, 23 ਜਨਵਰੀ 2020 - ਸਿੱਖਿਆ ਵਿਭਾਗ ਦੇ ਪਤਾ ਨਹੀਂ ਕਿੰਨੇ ਹੀ ਅਧਿਆਪਕ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਦੇ ਖੇਤਰ 'ਚ ਯੋਗਦਾਨ ਪਾਉਂਦੇ ਹਨ। ਇਸ ਦੇ ਲਈ ਉਹ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਸਮਾਗਮਾਂ 'ਚ ਰਚਨਾਵਾਂ ਪੇਸ਼ ਕਰਨ ਅਤੇ ਪ੍ਰਧਾਨਗੀ ਕਰਨ ਜਾਂ ਰੂ-ਬ-ਰੂ ਹੋਣ ਅਤੇ ਵਿਦਿਆਰਥੀਆਂ 'ਚ ਕਲਾਤਮਿਕ ਰੁਚੀਆਂ ਦਾ ਸੰਚਾਰ ਕਰਨ ਲਈ ਜਾਂਦੇ ਹਨ। ਸਿੱਖਿਆ ਸਕੱਤਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਅਜਿਹੇ ਕੰਮਾਂ ਸ਼ਿਰਕਤ ਕਰਨ ਵਾਲੇ ਅਧਿਆਪਕਾਂ ਨੂੰ ਮਹੀਨੇ 'ਚ ਇੱਕ 'ਵਾਰ ਆਨ ਡਿਊਟੀ' ਮੰਨਿਆ ਜਾਵੇਗਾ। ਪਰ ਉਸ ਅਧਿਆਪਕ ਨੂੰ ਆਪਣੀ ਕਾਰਵਾਈ ਦੀ ਰਿਪੋਰਟ ਆਪਣੇ ਸਕੂਲ ਮੁਖੀ ਨੂੰ ਦੇਣੀ ਪਵੇਗੀ।