ਪੰਜਾਬੀ ਸਾਹਿੱਤ ਅਕਾਡਮੀ ਜੀਵਨ ਮੈਂਬਰ ਡਾ: ਸੁਰਜੀਤ ਸਿੰਘ ਰੰਧਾਵਾ ਸੁਰਗਵਾਸ
ਲੁਧਿਆਣਾ, 13 ਅਕਤੂਬਰ 2018 - ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ ਦੇ ਜੰਮਪਲ ਤੇ ਮੈਥੋਂ ਇੱਕ ਸਾਲ ਪਿੱਛੇ ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪਿਰ ਚ ਪੜ੍ਹਦੇ ਰਹੇ ਡਾ: ਸੁਰਜੀਤ ਸਿੰਘ ਰੰਧਾਵਾ ਦਾ ਸੰਖੇਪ ਬੀਮਾਰੀ ਉਪਰੰਤ ਬੀਤੀ ਰਾਤ ਅੰਮ੍ਰਿਤਸਰ ਵਿਖੇ ਦੇਹਾਂਤ ਹੋ ਗਿਆ ਹੈ।
ਖਾਲਸਾ ਕਾਲਿਜ ਮਾਹਿਲਪੁਰ ਚ ਲੰਮਾ ਸਮਾਂ ਪ੍ਰਿੰਸੀਪਲ ਰਹੇ ਡਾ: ਰੰਧਾਵਾ ਪੰਜਾਬ ਯੂਨੀਵਰਸਿਟੀ ਸੈਨਿਟ ਦੇ ਵੀ ਮੈਂਬਰ ਰਹੇ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਉਹ ਜੀਵਨ ਮੈਂਬਰ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਹੈ ਕਿ ਆਪਣੇ ਹਿੰਮਤੀ ਤੇ ਉਤਸ਼ਾਹੀ ਵੀਰ ਨੂੰ ਸਦੀਵੀ ਅਲਵਿਦਾ ਕਹਿੰਦਿਆਂ ਰੂਹ ਤੇ ਪੱਥਰ ਧਰਨਾ ਪੈ ਰਿਹਾ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਅੰਤਿਮ ਅਰਦਾਸ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ।