ਹੀਰ ਬੰਗਾਲਣ ਨੇ ਜੱਸੀ ਕੀਲ ਕੇ ਪਟਾਰੀ ਵਿੱਚ ਪਾਇਆ
ਅਮਰਜੀਤ ਗੁਰਦਾਸਪੁਰੀ ਦੀ ਗਾਈ ਹੀਰ ਦਾ ਡੰਗਿਆ ਜਸਬੀਰ ਜੱਸੀ ਕੱਲ੍ਹ ਪਿੰਡ ਉਦੋਵਾਲੀ(ਗੁਰਦਾਸਪੁਰ ) ਪੁੱਜਾ।
ਗੁਰਦਾਸਪੁਰੀ ਤੋਂ ਸੁਲਤਾਨ ਬਾਹੂ ਤੇ ਬਾਬੇ ਵਾਰਿਸ ਦੀ ਹੀਰ ਸੁਣਨ ਗਿਆ ਸੀ ਉਹ ਬੇਲੀਆਂ ਸਮੇਤ।
ਇਸ ਧੁੰਦਲੀ ਤਸਵੀਰ ਚ ਜੱਸੀ ਮੂਰਤ ਖਿੱਚ ਰਿਹੈ ਤੇ ਗੁਰਦਾਸਪੁਰੀ ਹੀਰ ਗਾ ਰਿਹੈ।
ਗੁਰਦਾਸਪੁਰੀ ਲੰਮਾ ਓਵਰਕੋਟ ਪਾਈ ਬੈਠੈ ਤੇ ਕੋਲ ਹੈ ਉਸ ਦਾ ਸ਼ਾਗਿਰਦ ਬਲਦੇਵ ਸਿੰਘ ਰੰਧਾਵਾ।
ਓਥੇ ਸੁਲਤਾਨ ਬਾਹੂ ਤੇ ਹੀਰ ਦੀ ਰੀਕਾਰਡਿੰਗ ਕੀਤੀ ਜੱਸੀ ਨੇ। ਯੂ ਟਿਊਬ ਤੋਂ ਹੁਣੇ ਸੁਣੀ ਹੈ ਮੈਂ ਇਹ ਰੀਕਾਰਡਿੰਗ।
83ਵੇਂ ਸਾਲ ਚ ਵੀ ਗੁਰਦਾਸਪੁਰੀ ਸੁਰੋਂ ਨਹੀਂ ਉੱਖੜਦਾ।
ਪੱਕਾ ਟਕਸਾਲੀ ਰਾਗ ਚ ਰਸਿਆ ਗਲਾ ਹਾਲੇ ਵੀ ਮੁੰਡਿਆਂ ਨੂੰ ਮਾਤ ਕਰਦੈ।
ਜੱਸੀ ਦਾ ਸ਼ੁਕਰੀਆ ਇਹ ਪਲ ਸਾਂਭਣ ਲਈ।
ਅਜੇ ਕੱਲ੍ਹ ਹੀ ਗੁਰਪ੍ਰੀਤ ਸਿੰਘ ਤੂਰ ਮੈਥੋਂ ਗੁਰਦਾਸਪੁਰੀ ਦਾ ਗੀਤ
ਚਿੱਟੀ ਚਿੱਟੀ ਪਗੜੀ ਤੇ ਘੁੱਟ
ਬੰਨ੍ਹ ਦੀ ਰੀਕਾਰਡਿੰਗ ਮੰਗ ਰਿਹਾ ਸੀ।
ਹੁਣ ਫਰਵਰੀ ਜਾਂ ਮਾਰਚ ਵਿੱਚ ਅਸੀਂ ਵੀ ਲੁਧਿਆਣੇ ਹੀਰ ਉਤਸਵ ਕਰਾਂਗੇ। ਇਸ਼ਮੀਤ ਇੰਸਟੀਚਿਊਟ ਚ। ਪਹਿਲਾ ਵਰਕਾ ਅਮਰਜੀਤ ਗੁਰਦਾਸਪੁਰੀ ਲਿਖੇਗਾ। ਜੱਸੀ ਵੀ ਗਾਏਗਾ।
ਮੇਰੀ ਆਪਂਣੇ ਵਡਪੁਰਖੇ ਗੁਰਦਾਸਪੁਰੀ ਨੂੰ ਸਲਾਮ!
ਗੁਰਭਜਨ ਗਿੱਲ