ਖ਼ੈਰ ਮੰਗਦਾ ਸਦਾ ਪੰਜਾਬ ਦੀ
ਇਹ ਪੰਜਾਬ ਵੀ ਮੇਰਾ
ਔਹ ਪੰਜਾਬ ਵੀ ਮੇਰਾ
ਬਾਬਾ ਨਾਨਕ ਵੀ ਮੇਰਾ
ਬੁੱਲੇ ਸ਼ਾਹ ਵੀ ਮੇਰਾ
ਗੁਰਦਾਸ ਮਾਨ ਵੀ ਮੇਰਾ
ਆਲਮ ਲੁਹਾਰ ਵੀ ਮੇਰਾ
ਅੰਬਰਸਰ ਵੀ ਮੇਰਾ
ਲਾਹੌਰ ਵੀ ਮੇਰਾ
ਬਲਬੀਰ ਵੀ ਮੇਰਾ
ਸ਼ਾਹਬਾਜ਼ ਵੀ ਮੇਰਾ
ਮਿਲਖਾ ਵੀ ਮੇਰਾ
ਅਬਦੁਲ ਖਾਿਲਕ ਵੀ ਮੇਰਾ
ਪਲਵਿੰਦਰ ਚੀਮਾ ਵੀ ਮੇਰਾ
ਬਸ਼ੀਰ ਭੋਲਾ ਵੀ ਮੇਰਾ
ਗੁਰਮੁਖੀ ਵੀ ਮੇਰੀ
ਸ਼ਾਹਮੁਖੀ ਵੀ ਮੇਰੀ
ਗੁਰਮੀਤ ਬਾਵਾ ਵੀ ਮੇਰੀ
ਨੂਰਜਹਾਂ ਵੀ ਮੇਰੀ
ਸਤਲੁਜ ਵੀ ਮੇਰਾ
ਜੇਹਲਮ ਵੀ ਮੇਰਾ
ਚੜ੍ਹਦਾ ਵੀ ਮੇਰਾ
ਲਹਿੰਦਾ ਵੀ ਮੇਰਾ
ਖ਼ੈਰ ਮੰਗਦਾ ਸਦਾ ਪੰਜਾਬ ਦੀ
-ਨਵਦੀਪ ਸਿੰਘ ਗਿੱਲ।