ਦੀਪਕ ਜੈਤੋਈ ਮੰਚ ਵੱਲੋਂ ਯਾਰ ਮੁਬਾਰਕ ਦੇ ਗ਼ਜ਼ਲ ਸੰਗ੍ਰਹਿ 'ਤੈਨੂੰ ਪਤੈ' ? ਦਾ ਲੋਕ ਅਰਪਣ 9 ਨੂੰ
ਬਾਬੂਸ਼ਾਹੀ ਨੈਟਵਰਕ
ਜੈਤੋ, 6 ਅਕਤੂਬਰ 2022- ਦੀਪਕ ਜੈਤੋਈ ਮੰਚ (ਰਜਿ:) ਜੈਤੋ ਵੱਲੋਂ ਇਕ ਸਾਹਿਤਕ ਸਮਾਗ਼ਮ 9 ਅਕਤੂਬਰ ਸਵੇਰੇ 10:30 ਵਜੇ ਸਾਥਾਨਕ ਪੈਨਸ਼ਰਨਜ਼ ਭਵਨ ਵਿਖੇ ਕਵਰਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮਂਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਤੇ ਪ੍ਰੈਸ ਸਕੱਤਰ ਮਲਕੀਤ ਕਿੱਟੀ ਨੇ ਦੱਸਿਆ ਕਿ ਇਸ ਮੌਕੇ ਨੌਜਵਾਨ ਸ਼ਾਇਰ ਯਾਰ ਮੁਬਾਰਕ ਦਾ ਪਲੇਠਾ ਗ਼ਜ਼ਲ ਸੰਗ੍ਰਿਹ 'ਤੈਨੂੰ ਪਤੈ?' ਲੋਕ ਅਰਪਣ ਕੀਤਾ ਜਾਵੇਗਾ। ਸਮਾਗ਼ਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਕਰਨਗੇ। ਤਰਸੇਮ ਨਰੂਲਾ ਕਿਤਾਬ ਦੀ ਜਾਣ-ਪਛਾਣ ਕਰਵਾਉਣਗੇ ਅਤੇ ਹਾਜ਼ਰ ਕਵੀਆਂ ਦਾ ਕਵਿਤਾਪਾਠ ਹੋਵੇਗਾ।ਉਨ੍ਹਾਂ ਨੇ ਆਸ ਪਾਸ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮਾਗ਼ਮ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।