ਲੁਧਿਆਣਾ, 5 ਸਤੰਬਰ 2018 - ਪ੍ਰੋ. ਅੱਛਰੂ ਸਿੰਘ ਜੀ ਸਾਬਕਾ ਪ੍ਰੋਫੈਸਰ ਅੰਗਰੇਜ਼ੀ ਨਹਿਰੂ ਮੈਮੋਰੀਅਲ ਕਾਲਿਜ ਮਾਨਸਾ ਵੱਲੋਂ ਅਨੁਵਾਦਿਤ ਆਪਣੀ ਨਵੀਂ ਪੁਸਤਕ ‘
ਵਿਸ਼ਵ ਪ੍ਰਸਿੱਧ ਅੰਗਰੇਜੀ ਇਕਾਂਗੀ’ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਅਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਪਰਿਵਾਰ ਨੂੰ ਲੁਧਿਆਣਾ ਵਿਖੇ ਭੇਂਟ ਕੀਤੀ।
ਦੋਹਾਂ ਵਿਦਵਾਨ ਸ਼ਖਸੀਅਤਾਂ ਨੇ ਇਸ ਮਿਹਨਤ ਭਰਪੂਰ ਕਾਰਜ ਦੀ ਸ਼ਲਾਘਾ ਕੀਤੀ।
ਵਰਣਨਯੋਗ ਹੈ ਕਿ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਵਿਸ਼ਵ ਦੇ ਪੰਦਰਾਂ ਬਿਹਤਰੀਨ ਅੰਗਰੇਜੀ ਇਕਾਂਗੀਆਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ। ਸਾਹਿਤ ਪ੍ਰੇਮੀਆਂ ਨੂੰ ਇਹ ਪੁਸਤਕ ਪੜ੍ਹਣ ਦੀ ਜ਼ਰੂਰਤ ਹੈ ਤਾਂ ਜੋ ਵਿਸ਼ਵ ਸਾਹਿਤ ਨਾਲ ਸਾਂਝ ਪਵੇ।