ਪੱਦ ਛਿੱਕ ਤੇ ਡਕ੍ਹਾਰ
ਤਿੰਨੇ ਦੇਹੀ ਦਾ ਸ਼ਿੰਗਾਰ
ਹਿਚਕੀ ਗਵਾੜੀ ਤੇ ੳੁਬਾਸੀ
ਤਿੰਨੇ ਦੇਹੀ ਦੀ ੳੁੁਦਾਸੀ
ਅਾਦਾ ਲਸਣ ਤੇ ਬਸਾਰ
ਤਿੰਨੇ ਜੀਵਨ ਅਧਾਰ
ਖੰਡ ਨਮਕ ਤੇ ਅਾਟਾ
ਤਿੰਨਾਂ ਨੂੰ ਕਹੋ ਟਾ ਟਾ
ਕਾਣੇ ਲੰਗੜੇ ਤੇ ਗੰਜੇ
ਤਿੰਨੇ ਨਾ ਅੰਮ੍ਰਿਤ ਨੂੰ ਚੰਗੇ
ਸੱਪ ਸ਼ੀਂਹ ਸੁਨਿਅਾਰ
ਤਿੰਨਾਂ ਤੇ ਨਾਂ ਕਰੋ ਿੲਤਬਾਰ
ਅਲ ਗੜੇ ਤੇ ਅਾਹਣ
ਤਿੰਨੇ ਕਰਨ ਖਾਲੀ ਵਾਹਣ
ਪਾਸਵਰਡ ਪਾਸਪੋਰਟ ਤੇ ਪਾਸਬੁੱਕ
ਤਿੰਨੇ ਬਚਾਓ ਕੋੲੀ ਲਾ ਜੇ ਨਾ ਥੁੱਕ
ਅਕਾਲੀ ਕਾਂਗਰਸੀੲੇ ਤੇ ਅਾਪੀ
ਤਿੰਨਾਂ ਤੋਂ ਬਚੋ ਤਿੰਨੇ ਪੱਕੇ ਪਾਪੀ
ਬਾਦਲ ਲਾਲੂ ਤੇ ਗਾਂਧੀ ਪ੍ਰੀਵਾਰ
ਤਿੰਨੇ ਚਲਾੳੁਂਦੇ ਖਾਨਦਾਨੀ ਸਰਕਾਰ
ਵਟਸ ਅੈਪ ਟਵਿੱਟਰ ਤੇ ਫੇਸ ਬੁੱਕ
ਤਿੰਨੇ ਕਰਕੇ ਸ਼ੁਰੂ ਵਕਤ ਜਾਂਦਾ ਰੁਕ
ਕਚਾਹਿਰੀ ਕਰਜਾ ਤੇ ਬਿਮਾਰੀ
ਤਿੰਨੇ ਬੰਦੇ ਦੀ ਜਾਨ ਦੇ ਖੌ ਭਾਰੀ
ਚਿੱਟਾ ਹੈਰੋੲੇਨ ਤੇ ਕੋਕੀਨ
ਤਿੰਨੇ ਨਸ਼ੇ ਨਿਰੇ ਮੌਤ ਦੀ ਮਸ਼ੀਨ