ਮੱਝ ਰਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ ।
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।
ਪਾਥੀ ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ।
ਲ਼ੀਕ ਮਾਰੀ ਨਹਿਉ ਜਾਂਦੀ ਘੱਤੀ ਜਾਂਦੀ ਐ।
ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ।
ਕੰਡਾਂ ਚੱੁਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।
ਠੰਡ ਲਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ।
ਨਲਕਾ ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।
ਬਲਦ ਤੋਰਦੇ ਨੀ ਹੰੁਦੇ ਬਲਦ ਹੱਕਦੇ ਹੰੁਦੇ ਐ
ਕੁੱਤੇ ਪੀਂਦੇ ਨਹਿਉ ਕੱੁਤੇ ਲੱਕਦੇ ਹੰੁਦੇ ਐ ।
ਬਾਤ ਬੋਲੀ ਨਹਿਉ ਜਾਂਦੀ ਬਾਤ ਪਾਈ ਜਾਂਦੀ ਐ।
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।
ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ ।
ਦੇਗ ਡੀਸਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।
ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ।
ਬਾੱਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।
ਬਾਬੇ ਮਰਦੇ ਨੀ ਹੰੁਦੇ ਬਾਬੇ ਪੂਰੇ ਹੁੰਦੇ ਆ।
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੰੁਦੇ ਆ।
ਵੱਛਾ ਗਾਂ ਦਾ ਹੰੁਦਾ ਏ ਕਟਰੂ ਮੱਝ ਦਾ ਹੁੰਦਾ ਏ।
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।
ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ
ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ।
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।
ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ।
ਆਕੜ ਟੁੱਟਦੀ ਨੀ ਹੁੰਦੀ ਬੱਸ ਭੱਨੀ ਜਾਂਦੀ ਐ।
ਗੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ।
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ।
ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ।
ਥੋਡਾ ਸਪੈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ।
✍- ਬਲਾਹੜੀਆ