'ਕਬਰਾਂ ਵਿਚ ਕਾਨਫਰੰਸ' ਨਾਟਕ ਦੀ ਪੇਸ਼ਕਾਰੀ 1 ਦਸੰਬਰ ਨੂੰ ਲੁਧਿਆਣਾ ਵਿਖੇ
ਲੁਧਿਆਣਾ, 23 ਨਵੰਬਰ 2018 - 1 ਦਸੰਬਰ ਦਿਨ ਸ਼ਨੀਵਾਰ ਨੂੰ ਪੰਜਾਬ ਭਵਨ ਲੁਧਿਆਣਾ ਵਿਖੇ ਪੰਜਾਬੀ ਨਾਟਕ 'ਕਬਰਾਂ ਵਿਚ ਕਾਨਫਰੰਸ' ਦੀ ਪੇਸ਼ਕਾਰੀ ਹੋਣ ਜਾ ਰਹੀ ਹੈ। ਇਸ ਸਬੰਧੀ ਜਨਮੇਜਾ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਟਕ ਨੂੰ ਦੇਖਣ ਵਾਲੇ ਹਰ ਦਰਸ਼ਕ ਨੂੰ ਪੰਜਾਬੀ ਦੀ ਪੜ੍ਹਨਯੋਗ ਇੱਕ ਇੱਕ ਕਿਤਾਬ ਤੋਹਫੇ ਵਜੋਂ ਭੇਟ ਕੀਤੀ ਜਾਵੇਗੀ।