ਚੰਡੀਗੜ੍ਹ, 28 ਮਈ, 2017 : ਆਸਟਰੇਲੀਆ ਦੀ ਨਾਮਵਾਰ ਸੰਸ਼ਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਇਸ ਮਹੀਨੇ 4 ਜੂਨ ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਹੋ ਰਹੇ ਕਵੀ ਦਰਬਾਰ ਵਿਚ ਵਿਸ਼ਵ ਪ੍ਰਸਿੱਧ ਇਨਕਲਾਬੀ ਐਰਨੈਸਟੋ ਚੀ-ਗੁਵੇਰਾ ਦੀ ਡਾ ਜਗਵਿੰਦਰ ਜੋਧਾ ਵੱਲੋਂ ਹਾਲ ਹੀ ਵਿਚ ਅਨੁਵਾਦ ਕੀਤੀ ਗਈ ਚਰਚਿਤ ਪੁਸਤਕ "ਮੋਟਰ ਸਾਈਕਲ ਡਾਇਰੀ" ਲੋਕ ਅਰਪਿਤ ਹੋਵੇਗੀ । ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਤੋਂ ਆਸਟਰੇਲੀਆ ਦੌਰੇ ਤੇ ਆਏ ਕਵੀ ਇੰਦਰੇਸ਼ਮੀਤ ਕਰਨਗੇ । ਇਸ ਸਮੇਂ ਉਨਾਂ ਦੀ ਕਵਿਤਾ ਦੀ ਦੂਸਰੀ ਪੁਸਤਕ "ਬੂਹੇ ਵਿਚਲੀ ਚੁੱਪ" ਤੇ ਵਿਚਾਰ ਗੋਸ਼ਟੀ ਵੀ ਕਰਵਾਈ ਜਾਵੇਗੀ । ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਲਈ ਆਸਟਰੇਲੀਆ ਵੱਸਦੇ ਕਵੀਆਂ ਅਤੇ ਕਵਿੱਤਰੀਆਂ ਨੂੰ ਖੁੱਲਾ ਸੱਦਾ ਭੇਜਿਆ ਗਿਆ ਹੈ।