ਚੰਡੀਗੜ 05 ਮਾਰਚ 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਚੰਡੀਗੜ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾ 'ਬਿਕੌਜ਼ ਵੂਈ ਹੈਵ ਨਾਟ ਫੋਰਗੌਟਨ……..' ਅਤੇ ਪੰਜਾਬੀ ਤੇ ਹਿੰਦੀ ਵਿੱਚ ਦਸਤਾਵੇਜ਼ੀ ਫਿਲਮ 'ਜਲਿਆਂਵਾਲਾ ਬਾਗ ਪੰਜਾਬ ਦਾ ਦਿਲ' ਦੀ ਸੀ.ਡੀ. ਜਾਰੀ ਕਰਦੇ ਹੋਏ। ਇਸ ਕਿਤਾਬਚੇ ਵਿੱਚ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਤੋਂ ਇਲਾਵਾ ਸ਼ਤਾਬਦੀ ਵਰ•ੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਵਧੀਕ ਡਾਇਰੈਕਟਰ ਸੇਨੂ ਦੁੱਗਲ ਵੀ ਹਾਜ਼ਰ ਸਨ।