(ਜੱਟ)
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ
ਵਿਰਸੇ ਦੇ ਵਿੱਚ ਧੱਕੇ
ਪਹਿਲਾਂ ਸੋਚ ਵਿਚਾਰ ਨੀ ਕਰਦੇ
ਹੁਣ ਜਿੰਦਗੀ ਤੋਂ ਅੱਕੇ
ਰੇਹੜੀ ,ਵੀ ਅਸੀਂ ਲਾ ਨੀ ਸਕਦੇ !
ਰਿਕਸ਼ਾ auto ਚਲਾ ਨੀ ਸਕਦੇ
ਰਫਲਾਂ ਪਿਸਟਲ ਗਹਿਣੇ ਸਾਡੇ
ਵਿੱਚ ਫੁਕਰਪੰਥੀਆਂ ਤੁੰਨੇ ਆਂ
ਛੋਟਾ ਕੰਮ ਅਸੀਂ ਕਰ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ
ਮੰਗਣਾ ਵਿਆਹ ਕੋਈ ਖੁਸ਼ੀ ਦਾ ਮੌਕਾ
ਜਾਂ ਬਾਪੂ ਦਾ ਮਰਨਾ
ਪਹਿਲਾਂ ਤਾਂ ਕਿਸੇ ਸੁੱਖ ਨਹੀ ਦਿੱਤਾ
ਹੁਣ ਕਹਿੰਦੇ ਵੱਡਾ ਕਰਨਾ
ਅੱਡੀਆਂ ਚੱਕ ਕੇ ਫਾਹਾ ਲੈਣਾ
ਰਿਸ਼ਤੇਦਾਰਾਂ ਵਿੱਚ ਘੱਟ ਨਹੀ ਰਹਿਣਾ
ਪਿੰਡ ਵਿੱਚ ਹੈ ਸਰਦਾਰ ਕਹਾਉਣਾ
ਭਾਵੇਂ ਮੂੰਹ ਸਿਰ ਸਾਡੇ ਮੁੰਨੇ ਆਂ
ਖਰਚਾ ਅਸੀਂ ਘਟਾ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ
ਵਿਦੇਸ਼ ਜਾਣਾ ਸਰਕਾਰੀ ਨੌਕਰ
ਬੱਸ ਦੋ ਤਿੰਨ ਚਾਅ ਨੇ ਰਹਿਗੇ
ਕਈਆਂ ਦੀ ਮਜਬੂਰੀ ਕਰਜਾ
ਸਰਦੇ ਵਰਦੇ ਵੀ ਕਈ ਲੈਗੇ
ਕੁਝ ਤਾਂ ਸੋਚ ਵਿਚਾਰੋ ਲੋਕੋ
ਚਾਦਰ ਵੇਖਕੇ ਪੈਰ ਪਸਾਰੋ ਲੋਕੋ
ਕਰਜੇ ਦੀ ਚੰਦਰੀ ਦਲ ਦਲ ਨੇ
ਘਰ ਬਾਰ ਕਰਤੇ ਸੁੰਨੇ ਆਂ
ਬਿਨ ਕਰਜੇ ਦੇ ਰਹਿ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ
ਅਸੀਂ ਜਿਹੜਾ ਕੰਮ ਵਿਦੇਸ਼ ਚ ਕਰਦੇ
ਉਹ ਕਰਨ ਪੰਜਾਬ ਚ ਭਈਏ
ਅਕਲ ਦੇ ਦੁਸ਼ਮਣ ਅਸੀਂ ਹਾਂ ਮੁੱਢ ਤੋਂ
ਹੋਰ ਭਲਾਂ ਕੀ ਕਹੀਏ
ਦੋ ਨੰਬਰ ਵਿੱਚ ਫੌਰਨ ਜਾਣਾ ਪੱਕੀ ਸਾਡੀ ਗਰਾਰੀ ਆ
ਪਹਿਲਾਂ ਸੀ ਜੋ ਭੋਲੇ ਹੁੰਦੇ ਅੱਜ ਕੱਲ ਜੱਟ ਜੁਗਾੜੀ ਆ
ਕਈ ਪੱਤੇ ਖਾਕੇ ਰਾਤਾਂ ਕੱਢਦੇ
ਜਿੰਨਾ ਮੈਕਸੀਕੋ ਜੰਗਲ ਘੁੰਮੇ ਆਂ
ਇੱਕ ਨੰਬਰ ਵਿੱਚ ਜਾ ਨਹੀ ਸਕਦੇ
ਕਿਉਂਕਿ ਜੱਟ ਜੁਗਾੜੀ ਹੁੰਨੇ ਆਂ
ਟੀ ਵੀ ਤੇ ਜੋ ਦਹਿਸ਼ਤ ਪਾਉਂਦੇ
ਕੀ ਆਖਾਂ ਲੁੱਚੇ ਲੰਡਿਆਂ ਨੂੰ
ਕੁੜੀਆਂ ਦੇ ਜੋ ਵਾਲ ਕਟਾਕੇ
ਗੁੱਤ ਕਰਾਉਂਦੇ ਮੁੰਡਿਆਂ ਨੂੰ
ਐਸਾ ਇੱਕ ਮਹੌਲ ਬਣਾਤਾ
ਅਸਲਾ ਬੱਚਿਆਂ ਹੱਥ ਫੜਾਤਾ
ਅਸੀਂ ਪਾਣੀ ਦੀ ਵਾਰੀ ਖਾਤਰ
ਚਾਚੇ ਤਾਏ ਭੁੰਨੇ ਆਂ
ਕੋਈ ਸਿੱਧੀ ਸਿੱਖਿਆ ਲੈ ਨਹੀ ਸਕਦੇ
ਕਿਉਂਕਿ ਅਸੀਂ ਜੱਟ ਹੁੰਨੇ ਆਂ
ਕਰਜ਼ੇ ਵਾਲੀ ਲਿਸਟ ਚ ਅਕਸਰ ਨਾਮ ਜੱਟ ਦਾ ਆਉਂਦਾ ਏ
ਓਹੀ ਜਮੀਨ ਦੇ ਦੋ ਹਿੱਸੇ ਹਰ ਪੀੜ੍ਹੀ ਵਿਚ ਪਾਉਂਦਾ ਏ
ਕਿਰਤ ਸਾਡਾ ਹਥਿਆਰ ਜੇ ਬਣਜੇ
ਬਾਣੀਏ ਜਿਆ ਸਹਿਚਾਰ ਜੇ ਬਣਜੇ
ਸਾਨੂੰ ਤਾਂ ਉਹੀ ਮਾਰ ਜਾਂਦੇ
ਜਿਹਨੂੰ ਹੱਥੀ ਚੁਣਨੇ ਆਂ!!!
ਅਕਲ ਤੋਂ ਖਾਲੀ ਅਸੀਂ ਹਾਂ ਫਿਰਦੇ
ਕਿੳੁਂ ਕਿ ਅਸੀਂ ਜੱਟ ਹੁਨੇ ਆਂ !!!!!