ਪੰਜਾਬ ਭਵਨ ਸੱਰੀ ਕੈਨੇਡਾ ਕਿਆਰਾ ਰਹਿਤ ਖਿੱਤਾ ਏ।
ਪੰਜ ਦਰਿਆਵਾਂ ਦਾ ਪਾਣੀ ਪੀਂਦਾ, ਵਰਤਾਉਂਦਾ।
ਸਾਂਝਾ ਅੰਬਰ ਸਾਂਝੀ ਧਰਤ ਸਭ ਲਈ।
ਰਾਵਾ ਪਾਰਲੇ ਉਰਾਰਲੇ
ਮਿਲ ਬੈਠਦੇ ਨੇ।
ਹੋਰ ਕੌਮਾਂ ਨਸਲਾਂ ਜ਼ਾਤਾਂ ਗੋਤਾਂ ਵਾਲੇ ਵੀ।
ਸਰਬੱਤ ਦਾ ਭਲਾ ਮੰਗਦੀ ਸੰਗਤ ਨੂੰ
ਇਥੇ ਹਰ ਪਲ ਜੀ ਆਇਆਂ ਨੂੰ
ਕਹਿਣ ਦਾ ਮਿਸ਼ਨ ਹੈ।
ਖੋਟੀ ਸੋਚ ਵਰਜਿਤ ਕਰਮ ਹੈ ਇਥੇ।
ਖਰੇ ਹੀ ਪਰਵਾਨ ਹਨ।
ਅਦਬ ਆਦਾਬ ਦੇ ਰਾਹਗੀਰਾਂ ਲਈ ਮਿੱਠੀ ਖੂਹੀ ਹੈ ਪੰਜਾਬ ਭਵਨ।
ਸੁਪਨਾ ਮੇਰਾ ਹੀ ਨਹੀਂ ਸਮੂਹ ਪੰਜਾਬੀਆਂ ਦਾ ਸੀ
ਸਭ ਕਹਿੰਦੇ ਸਨ
ਜਾਗੋ ਵਿੱਚੋਂ ਤੇਲ ਮੁੱਕਿਆ
ਕੋਈ ਪਾਊਗਾ ਨਸੀਬਾਂ ਵਾਲਾ
ਉਹ ਭਾਗਾਂ ਵਾਲਾ ਬਣਿਆ ਸੁੱਖੀ ਬਾਠ
ਰੂਹ ਦਾ ਰੱਜ ਦੇ ਰਿਹੈ
ਪੰਜਾਬ ਭਵਨ ਉਸਨੂੰ।
ਹੋਰ ਬੰਦੇ ਨੂੰ ਚਾਹੀਦਾ ਵੀ ਕੀ ਹੈ?
ਗੁਰਭਜਨ ਗਿੱਲ
26.2.2018
ਦੋਸਤੋ,
ਫ਼ਰਵਰੀ 25 ਨੂੰ ਪੰਜਾਬ ਭਵਨ ਸਰੀ ਕਨੈਡਾ ਵਿਖੇ
Canada Urdu Association
ਵੱਲੋਂ ਇਕ ਬਹੁਤ ਹੀ ਬਾ ਕਮਾਲ
ਉਰਦੂ ਮੁਸ਼ਾਇਰਾ ਕਰਵਾਇਆ ਗਿਆ।
ਸੰਸਥਾ ਵਧਾਈ ਦੀ ਪਾਤਰ ਏ।
ہویا ضمیر سانویں حلفی بیان میرا بچیا نہ ہور کوئی ہن امتحان میرا پنجاب نوں دلوں جے اپنا قبولدا ہیں میں وی قبولدا ہاں ہندوستان میرا جے آکهدا ہیں مجرم باہری پچهان کر کے آکهن گے لوگ سارے ہر مسلمان میرا
ਹੋਇਆ ਜ਼ਮੀਰ ਸਾਹਵੇਂ ਹਲਫੀਆ ਬਿਆਨ ਮੇਰਾ
ਬਚਿਆ ਨਾ ਹੋਰ ਕੋਈ ਹੁਣ ਇਮਤਿਹਾਨ ਮੇਰਾ
ਪੰਜਾਬ ਨੂੰ ਦਿਲੋਂ ਜੇ ਆਪਣਾ ਕਬੂਲਦੇ ਹੋ
ਮੈਂ ਵੀ ਕਬੂਲਦਾ ਹਾਂ ਹਿੰਦੁਸਤਾਨ ਮੇਰਾ
ਜੇ ਆਖਦਾ ਹੈਂ ਮੁਜਰਮ ਬਾਹਰੀ ਪਛਾਣ ਕਰਕੇ
ਆਖਣਗੇ ਲੋਕ ਸਾਰੇ ਹਰ ਮੁਸਲਮਾਨ ਮੇਰਾ।
ਸੁੱਖੀ ਬਾਠ