ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਪੰਕਜ ਕਪੂਰ ਦੀ ਲਿਖੀ ਕਿਤਾਬ ਬੀਓਨਡ 1 ਨੂੰ ਰਿਲੀਜ਼ ਕੀਤਾ। ਇਸ ਮੌਕੇ ਆਪਣੀ ਲਿਖੀ ਕਿਤਾਬ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਪ੍ਰੋਫੈਸਰ ਸ੍ਰੀ ਪੰਕਜ ਕਪੂਰ ਨੇ ਦੱਸਿਆ ਕਿ ਇਸ ਕਿਤਾਬ ਵਿਚ ਵਾਤਾਵਰਣ 'ਤੇ ਤਸਵੀਰਾਂ ਨਾਲ ਕਵਿਤਾ ਲਿਖੀਆਂ ਗਈਆਂ ਜੋ ਸਾਨੂੰ ਕੁਦਰਤ ਦੇ ਨੇੜੇ ਲਿਜਾਉਣ ਦਾ ਕੰਮ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਕਿਤਾਬ 'ਚ ਮਨੁੱਖੀ ਮਨੋਭਾਵਾਂ ਦਾ ਚਿੱਤਰਣ ਕੀਤਾ ਗਿਆ ਹੈ ਅਤੇ ਮੁਨੱਖ ਦੀ ਰੋਜਮਰਹਾ ਦੀ ਜਿੰਦਗੀ ਦੇ ਅਨੁਭਵਾਂ ਨੂੰ ਕਾਵਿ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।