ਬਰਨਾਲਾ ਜ਼ਿਲ੍ਹੇ ਦਾ ਪਿੰਡ ਭੋਤਨਾ।
ਏਥੋਂ ਦਾ ਚਮਕੌਰ ਸਿੰਘ ਰਾਮੂਵਾਲੀਆਂ ਦੇ ਜਥੇ ਨਾਲ ਸਾਰੰਗੀ ਵਜਾਉਂਦਾ ਰਿਹਾ ਹੈ।
ਕੈਨੇਡਾ ਆ ਕੇ ਹੁਣ ਬਹੁਤਾ ਸ਼ਬਦਾਂ ਤੇ ਗ਼ਜ਼ ਫੇਰਦਾ ਹੈ।
ਉਸ ਦਾ ਸਭ ਤੋਂ ਪਹਿਲਾ ਲਿਖਿਆ ਗੀਤ
ਬਾਪੂ ਤੇਰੇ ਕੁੜਮਾਂ ਨੇ,
ਧੀ ਨੂੰ ਬੇਰੀ ਤੋੜਨ ਲਾ ਤਾ।
ਹਰਭਜਨ ਮਾਨ ਨੇ ਸਭ ਤੋਂ ਪਹਿਲਾਂ ਰੀਕਾਰਡ ਕੀਤਾ ਸੀ।
ਉਸਦੀ ਜ਼ਿੰਦਗੀ ਦਾ ਪਹਿਲਾ ਗੀਤ।
ਵਾਰਾਂ ਗੁਰ ਇਤਿਹਾਸ ਦੀਆਂ ਪੁਸਤਕ ਤੋਂ ਬਾਅਦ ਹੁਣ ਦੂਜੀ ਕਿਤਾਬ ਦੀ ਤਿਆਰੀ ਹੈ।
ਸੇਖੋਂ ਮਿੱਠਾ ਆਦਮੀ ਹੈ। ਪੁੱਜ ਕੇ ਰੰਗਲਾ।
ਸਾਰੰਗੀ ਵਰਗਾ ਸਰੋਦੀ।
ਮੈਂ ਉਸਦਾ ਦੁਨਿਆਵੀ ਭਾਸ਼ਾ ਚ ਫੈਨ ਹਾਂ
ਗੁਰਭਜਨ ਗਿੱਲ