ਰਾਏਕੋਟ, 27 ਦਸੰਬਰ 2019 - ਰਵਾਇਤੀ ਲੋਕ ਨਾਚਾਂ, ਲੋਕ ਸੰਗੀਤ ਤੇ ਕੋਰੀਉਗਰਾਫੀ 'ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਕਲਾਕਾਰ ਰਵਿੰਦਰ ਰੰਗੂਵਾਲ ਨੂੰ ਸੁਰਤਾਲ ਕਲੱਬ ਤੇ ਪ੍ਰੈਸ ਕਲੱਬ ਰਾਏਕੋਟ ਵੱਲੋਂ ਸਨਮਾਨਿਤ ਕੀਤਾ ਗਿਆ। ਪੁਰਸਕਾਰ ਦੇਣ ਦੀ ਰਸਮ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪ੍ਰਭਦੀਪ ਸਿੰਘ ਨੱਥੋਵਾਲ ਨੇ ਕਲੱਬ ਮੈਂਬਰ ਸਾਹਿਬਾਨ ਨਾਲ ਰਲ ਕੇ ਅਦਾ ਕੀਤੀ।