ਇੰਗਲੈਂਡ, 13 ਨਵੰਬਰ, 2016 : ਇੰਗਲੈਂਡ ਵੱਸਦੇ ਸ਼ਾਇਰ ਦੋਸਤ ਦਰਸ਼ਨ ਬੁਲੰਦਵੀ ਨਾਲ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਰੂਬਰੂ ਕੀਤਾ ਗਿਆ। ਅਕਾਡਮੀ ਪ੍ਰਧਾਨ ਡਾ: ਸੁਖਦੇਵ ਸਿੰਘ ਨੇ ਸਆਗਤੀ ਸ਼ਬਦ ਕਹੇ। ਸਵਰਨਜੀਤ ਸਵੀ, ਡਾ:ਪਰਮਜੀਤ ਸੋਹਲ ਤੇ ਪ੍ਰੋ: ਸੁਰਿੰਦਰ ਕੌਰ ਜੈਪਾਲ ਨੇ ਲੇਖਕ ਤੇ ਉਸ ਦੀ ਸਿਰਜਣਾ ਬਾਰੇ ਟਿਪਣੀਆਂ ਕੀਤੀਆਂ। ਪ੍ਰਧਾਨਗੀ ਕਰਨ ਦਾ ਮਾਣ ਮੈਨੂੰ ਦਿੱਤਾ ਗਿਆ। ਮੇਰਾ ਕਹਿਣਾ ਸੀ ਕਿ ਦਰਸ਼ਨ ਬੁਲੰਦਵੀ ਨਕੋਦਰ ਖਿੱਤੇ ਦੀ ਇਨਕਲਾਬੀ ਵਿਰਾਸਤ ਦਾ ਵਾਰਿਸ ਹੈ ਜਿਸ ਕੋਲ ਪਰਦੇਸੀ ਅਨੁਭਵ ਵੀ ਹੈ ਅਤੇ ਥੁੜਾਂ ਮਾਰੇ ਲੋਕਾਂ ਦੇ ਦਰਦ ਦਾ ਅਹਿਸਾਸ ਵੀ। ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਦੇ ਕੇ ਬਲੰਦਵੀ ਜੀ ਨੂੰ ਸਨਮਾਨਿਤ ਕੀਤਾ ਗਿਆ।