ਚੰਡੀਗੜ੍ਹ - ਪੰਜਾਬ ਲੋਕਲ ਬਾਡੀ ਮੰਤਰੀ ਅਤੇ ਟੂਰਿਜ਼ਮ, ਕਲਚਰਲ ਅਫੇਅਰ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ ੧੦੦ਵੇਂ ਜਨਮਦਿਨ ਮੌਕੇ ਉਨ੍ਹਾਂ ਦੀਆਂ ਪੰਜਾਬੀ ਸਾਹਿਤ 'ਚ ਵਿਸ਼ੇਸ਼ ਯੋਗਦਾਨ ਦੇਣ ਸਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਚਿੱਠੀ ਵਿਚ ਸਿਫਾਰਿਸ਼ ਕੀਤੀ ਕਿ ਜਸਵੰਤ ਕੰਵਲ ਨੂੰ ਭਾਰਤ ਸਰਕਾਰ 'ਪਦਮ ਵਿਭੂਸ਼ਣ' ਐਵਾਰਡ ਨਾਲ ਸਨਮਾਨ ਕੀਤਾ ਜਾਵੇ।