ਚੰਡੀਗੜ੍ਹ, 13 ਮਈ, 2017 : ਨਾਮਵਰ ਲੇਖਕ ਜਸਵੀਰ ਮੰਡ ਦੇ ਬਹੁਚਰਚਿਤ ਨਾਵਲ 'ਬੋਲ ਮਰਦਾਨਿਆ' 'ਤੇ ਵਿਚਾਰ ਗੋਸ਼ਟੀ 14 ਮਈ ਨੂੰ ਹੋਵੇਗੀ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਖੇ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ, ਜਿਸ ਵਿਚ ਜਸਵੀਰ ਮੰਡ ਦੇ ਨਾਵਲ 'ਤੇ ਗੰਭੀਰ ਵਿਚਾਰਾਂ ਹੋਣਗੀਆਂ। ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਕਰਨਗੇ ਅਤੇ ਡਾ. ਮਨਮੋਹਨ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।