ਟੀਬੀ ਦੀ ਪਛਾਣ ਅਤੇ ਰੋਕਥਾਮ ਬਾਰੇ ਕੀਤੀ ਚਰਚਾ
ਰੋਹਿਤ ਗੁਪਤਾ
ਗੁਰਦਾਸਪੁਰ 25 ਮਾਰਚ 2025- ਬੱਚਿਆਂ ਵਿੱਚ ਟੀਬੀ ਦੀ ਪਛਾਣ ਅਤੇ ਰੋਕਥਾਮ ਸਬੰਧੀ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਣ ਜੀ ਦੀ ਪ੍ਰਧਾਨਗੀ ਹੇਠ ਹੌਈ। ਇਸ ਮੌਕੇ ਡਾਕਟਰ ਭਾਰਤ ਭੂਸ਼ਣ ਜੀ ਨੇ ਕਿਹਾ ਕਿ ਬੱਚਿਆਂ ਵਿੱਚ ਟੀਬੀ ਦੀ ਪਛਾਣ ਲਈ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਲੇ ਵਿੱਚ ਟੀਬੀ ਟੈਸਟਿੰਗ ਲੈਬ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਹਨ। ਟੀਬੀ ਦੇ ਖਾਤਮੇ ਲਈ ਜਨਤਾ ਦੀ ਭਾਗੀਦਾਰੀ ਬਹੁਤ ਜਰੂਰੀ ਹੈ। ਲੋਕਾਂ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਟੀਬੀ ਹੋਣ ਦਾ ਖਦਸ਼ਾ ਉਨ੍ਹਾਂ ਨੂੰ ਰਹਿੰਦਾ ਹੈ ਜਿਵੇ ਕਿ ਟੀਬੀ ਮਰੀਜ਼ ਦੇ ਪਰਿਵਾਰ ਦਾ ਮੈਂਬਰ ਹੋਵੇ , ਰੋਗ ਪ੍ਰਤੀਰੋਧ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ , ਕੁਪੋਸ਼ਨ ਦੇ ਸ਼ਿਕਾਰ ਲੋਕ । ਇਨ੍ਹਾਂ ਦਿਨੀ ਟੀਬੀ ਮੁਕਤ ਮੁਹਿੰਮ ਚਲ ਰਹੀ ਹੈ। ਲੋਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਸ਼ੱਕੀ ਮਰੀਜਾਂ ਦੇ ਸੈੱਪਲ ਟਰੂਨੈਟ ਮਸ਼ੀਨਾਂ ਵਾਲੇ 5 ਅਤੇ ਜਿਲੇ ਵਿੱਚ ਮੌਜੂਦ ਸੀਬੀਨੈਟ ਮਸ਼ੀਨ ਵਾਲੇ ਸੈੱਟਰ ਤੇ ਚੈਕਿੰਗ ਲਈ ਭੇਜੇ ਜਾਣ।ਟੀਬੀ ਮਰੀਜਾਂ ਦੀ ਸ਼ਨਾਖਤ ਹੋਣ ਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਟੀਬੀ ਮਰੀਜਾਂ ਦੇ ਪੋਸ਼ਨ ਲਈ ਖੁਰਾਕ ਵੀ ਮੁਹੱਈਆ ਕਰਵਾਈ ਜਾ ਰਹੀ ਹੈ । ਇਸ ਲਈ ਜਿਲਾ ਪ੍ਰਸ਼ਾਸ਼ਨ ਨੇ ਢੁਕਵੇਂ ਪ੍ਰਬੰਧ ਕੀਤੇ ਹਨ।
ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ ਜੀ ਨੇ ਦੱਸਿਆ ਕਿ 2 ਹਫ਼ਤੇ ਤੋਂ ਪੁਰਾਣੀ ਖੰਘ, ਹਲਕਾ ਬੁਖਾਰ ਰਹਿਣਾ, ਥਕਵਟ ਰਹਿਣਾ, ਭੁੱਖ ਘੱਟ ਲਗਣਾ, ਵਜਨ ਘੱਟ ਜਾਣਾ ਆਦਿ ਟੀਬੀ ਦੇ ਲੱਛਣ ਹਨ। ਅਜਿਹਾ ਹੋਣ ਤੇ ਤੁਰੰਤ ਬਲਗਮ ਜਾ ਖੁੱਕ ਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਡਾ. ਸੋਨਾਲੀ ਵੋਹਰਾ , ਡਾ. ਵਿਕਾਸ ਮਿੰਹਾਸ , ਡਾਕਟਰ ਭਾਵਨਾ ਸ਼ਰਮਾ, ਡਾਕਟਰ ਚਾਂਦਨੀ, ਅਮਨਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ