ਨਸ਼ਾ ਤਸਕਰ ਦੇ ਘਰ ਨੂੰ ਤੋੜਨ ਪੁੱਜੇ ਪ੍ਰਸ਼ਾਸਨ ਨੂੰ ਪਰਿਵਾਰ 'ਤੇ ਆ ਗਿਆ ਤਰਸ
ਸਮਰਾਲਾ ‘ਚ ਨਸ਼ਾ ਤਸਕਰ ਦੇ ਘਰ ‘ਤੇ ਪੁਲਿਸ ਅਤੇ ਨਗਰ ਕੌਂਸਲ ਦੀ ਕਾਰਵਾਈ
ਰਵਿੰਦਰ ਸਿੰਘ
ਸਮਰਾਲਾ :
? ਪੁਲਿਸ ਅਤੇ ਨਗਰ ਕੌਂਸਲ ਦੀ ਟੀਮ ਪਹੁੰਚੀ
-
ਸਮਰਾਲਾ ਪੁਲਿਸ ਅਤੇ ਨਗਰ ਕੌਂਸਲ ਨੇ ਖੰਨਾ ਰੋਡ ‘ਤੇ ਨਸ਼ਾ ਤਸਕਰ ਵਿਕਰਮ ਉਰਫ ਪਵਨ ਦੀ ਬਿਲਡਿੰਗ ‘ਤੇ ਛਾਪੇਮਾਰੀ ਕੀਤੀ।
-
ਵਿਕਰਮ ਉਰਫ ਪਵਨ ਉੱਤੇ 5 ਕੇਸ ਦਰਜ ਹਨ, ਜਿਨ੍ਹਾਂ ਵਿੱਚ 4 NDPS ਐਕਟ ਅਤੇ 1 ਲੁੱਟ-ਖੋਹ ਨਾਲ ਜੁੜਿਆ ਹੈ।
? ਘਰ ਦੀ ਤਰਸਯੋਗ ਹਾਲਤ ਅਤੇ ਪਰਿਵਾਰ ਵੱਲੋਂ ਮਾਫੀ
-
ਪੁਲਿਸ ਦੁਪਹਿਰ 1 ਵਜੇ ਕਾਰਵਾਈ ਕਰਨ ਪਹੁੰਚੀ, ਪਰ ਤਸਕਰ ਦੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ।
-
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਔਰਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਅਤੇ ਉਹਨਾਂ ਦਾ ਗੁਜ਼ਾਰਾ ਬਹੁਤ ਔਖਾ ਹੈ।
? ਪੁਲਿਸ ਵੱਲੋਂ ਚੇਤਾਵਨੀ, ਪਰ ਪੀਲਾ ਪੰਜਾ ਰੋਕਿਆ ਗਿਆ
-
ਡੀਐਸਪੀ ਤਰਲੋਚਨ ਸਿੰਘ ਨੇ ਪਰਿਵਾਰ ਦੀ ਤਰਸਯੋਗ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਸਿਰਫ਼ ਚੇਤਾਵਨੀ ਦਿੱਤੀ ਅਤੇ ਮਾਫ ਕਰ ਦਿੱਤਾ।
-
ਪੁਲਿਸ ਨੇ ਪਹਿਲੀ ਵਾਰ ਮਾਫੀ ਦੇ ਦਿੱਤੀ, ਪਰ ਅਗਲੀ ਵਾਰ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।
? ਪੁਲਿਸ ਨੇ ਨਸ਼ਾ ਵਿਰੁੱਧ ਮੁਹਿੰਮ ਤਹਿਤ ਸਖ਼ਤ ਕੰਮ ਕਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।