File Photo
ਪੰਜਾਬ ਦੇ ਇਸ ਪਿੰਡ 'ਚ ਵੜਿਆ ਚੀਤਾ! (ਵੇਖੋ ਵੀਡੀਓ)
CCTV ਫੁਟੇਜ ਹੋਈ ਵਾਇਰਲ
ਰਵਿੰਦਰ ਢਿੱਲੋਂ
ਸਮਰਾਲਾ, 24 ਮਾਰਚ 2025- ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਬੀਤੀ ਰਾਤ 2.00 ਵਜੇ ਪਿੰਡ ਦੇ ਘਰ ਦੀ ਛੱਤ ਉੱਪਰ ਜੰਗਲੀ ਜਾਨਵਰ ਚੀਤਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਜਿਸ ਦੀ CCTV ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਤੇ ਅੱਧੀ ਰਾਤ 3.00 ਵਜੇ ਪਿੰਡ ਵਾਸੀ ਇਕੱਠੇ ਹੋ ਗਏ ਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਂਡ ਸਪੀਕਰ ਰਾਹੀਂ ਪਿੰਡ ਵਿੱਚ ਅਨਾਊਂਸਮੈਂਟ ਕਰਵਾਈ ਗਈ ਕਿ ਪਿੰਡ ਵਿੱਚ ਜੰਗਲੀ ਜਾਨਵਰ ਚੀਤਾ ਆ ਗਿਆ ਹੈ ਆਪਣਾ ਆਪਣਾ ਆਪਣੇ ਬੱਚਿਆਂ ਦਾ ਤੇ ਆਪਣੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ। ਇਸ ਦੀ ਸੂਚਨਾ ਸਮਰਾਲਾ ਪੁਲਿਸ ਅਤੇ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ। ਸਵੇਰੇ ਤੜਕਸਾਰ ਸਮਰਾਲਾ ਪੁਲਿਸ ਮੌਕੇ ਤੇ ਪਿੰਡ ਵਿੱਚ ਪਹੁੰਚੀ
ਪਿੰਡ ਵਾਸੀ ਸੋਨੂ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 12.00 ਵਜੇ ਬਾਹਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨਾਲ ਉਹ ਉੱਠ ਗਿਆ ਅਤੇ ਜਦੋਂ ਤਕਰੀਬਨ ਰਾਤ 2.00 ਵਜੇ ਉਹਨੇ ਆਪਣੇ ਕੋਠੇ ਤੇ ਕਿਸੇ ਜਾਨਵਰ ਦੇ ਚਲਾਉਣ ਦੀ ਆਵਾਜ਼ ਸੁਣੀ ਤਾਂ ਉਸ ਨੇ ਤੁਰੰਤ ਬਾਹਰ ਆ ਕੇ ਦੇਖਿਆ ਤਾਂ ਇੱਕ ਚੀਤੇ ਵਰਗਾ ਜਾਨਵਰ ਭੱਜਦਾ ਹੋਇਆ ਨਜ਼ਰ ਆਇਆ ਤੁਰੰਤ ਉਸਨੇ ਆਪਣੇ CCTV ਕੈਮਰੇਆਂ ਨੂੰ ਖੰਗਾਲ ਕੇ ਦੇਖਿਆ ਤਾਂ ਚੀਤਾ ਉਸਦੇ ਕੋਠੇ ਉੱਪਰ ਤਕਰੀਬਨ 12 ਮਿੰਟ ਤੱਕ ਰਿਹਾ ਅਤੇ ਉਸ ਤੋਂ ਬਾਅਦ ਉਹ ਕਿਸੇ ਪਾਸੇ ਨੂੰ ਚਲਾ ਗਿਆ। ਸੋਨੂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਪਿੰਡ ਵਿੱਚ ਦੋ ਕੁੱਤਿਆਂ ਦੀਆਂ ਖਾਧੀਆਂ ਹੋਈਆਂ ਲਾਸ਼ਾਂ ਵੀ ਮਿਲੀਆਂ ਜਿਸ ਤੋਂ ਇਹ ਲੱਗਦਾ ਹੈ ਕਿ ਚਿਤਾ ਇੱਕ ਦੋ ਦਿਨ ਤੋਂ ਸਾਡੇ ਪਿੰਡ ਵਿੱਚ ਹੀ ਫਿਰ ਰਿਹਾ ਹੈ ।
ਮੌਕੇ ਤੇ ਪਹੁੰਚੇ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ CCTV ਦੇ ਵਿੱਚ ਤਾਂ ਇਹ ਚੀਤੇ ਵਰਗਾ ਜਾਨਵਰ ਹੀ ਲੱਗ ਰਿਹਾ ਹੈ ਪਰ ਅਸੀਂ ਹੁਣ ਵਣ ਵਿਭਾਗ ਵਾਇਲਡ ਲਾਈਫ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਅਤੇ ਸੰਬੰਧਤ ਵਿਭਾਗ ਵਾਲੇ ਆ ਕੇ ਹੁਣ ਇਸਦੀ ਛਾਣਬੀਣ ਕਰਨਗੇ ਅਤੇ ਪਿੰਡ ਵਿੱਚ ਵੀ ਅਸੀਂ ਅਲੋਸਮੈਂਟ ਕਰਵਾ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਤੇ ਜਾਨਵਰਾਂ ਦਾ ਖਾਸ ਧਿਆਨ ਰੱਖਣ।