ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪਾਵਰਕਾਮ ਦੇ ਨਵੇਂ ਡਾਇਰੈਕਟਰ ਸੰਚਾਲਨ ਇੰਜੀ: ਇੰਦਰਪਾਲ ਪਾਲ ਸਿੰਘ
ਮਨਮੋਹਨ ਸਿੰਘ
ਉਪ ਸਕੱਤਰ ਲੋਕ ਸੰਪਰਕ ਸੇਵਾ ਮੁਕਤ,
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ
ਫੋਨ 8437725172
ਮਨੁੱਖੀ ਸਮਾਜ ਵਿੱਚ ਕਈ ਅਜਿਹੀਆਂ ਆਕਰਸ਼ਕ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਅਸ਼ੀਂ ਇਤਰ ਦੇ ਵੱਡੇ ਸ਼ੋ-ਰੂਮ ਨਾਲ ਕਰ ਸਕਦੇ ਹਾਂ, ਉਨ੍ਹਾਂ ਦੀ ਸ਼ਖਸੀਅਤ ਵਿੱਚ ਅਜਿਹੇ ਬਹੁਪੱਖੀ ਗੁੱਣ ਹੁੰਦੇ ਹਨ, ਜਿਹੜੇ ਗ੍ਰਹਿਣ ਕਰਨੇ ਅਸੰਭਵ ,ਉਨ੍ਹਾਂ ਦੀ ਗਿਣਤੀ ਕਰਨੀ ਵੀ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਕਦੇ ਅਸੀਂ ਇਤਰ ਦੇ ਵੱਡੇ ਸ਼ੋ-ਰੂਮ ਵਿੱਚ ਜਾਂਦੇ ਭਾਵੇਂ ਅਸੀਂ ਇਤਰ ਦੇ ਵੱਡੇ ਸ਼ੋ-ਰੂਮ ਤੋਂ ਕੁਝ ਖਰੀਦ ਕਰੀਏ ਜਾਂ ਨਾ ਪਰ ਸਾਨੂੰ ਇਤਰ ਦੇ ਸ਼ੋ-ਰੂਮ ਤੋਂ ਬਾਹਰ ਆ ਕੇ ਇਤਰ ਦੀ ਮਹਿਕ ਜ਼ਰੂਰ ਮਹਿਸੂਸ ਹੁੰਦੀ ਹੈ । ਇਹ ਗੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਇੱਕ ਇੰਜੀਨੀਅਰ ਇੰਜ: ਇੰਦਰਪਾਲ ਸਿੰਘ ਤੇ ਪੂਰੀ ਢੁੱਕਦੀ ਹੈ , ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 2 ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਸੰਚਾਲਨ ਨਿਯੁਕਤ ਕੀਤਾ ਹੈ।
ਇੰਜੀਨੀਅਰ ਇੰਦਰਪਾਲ ਸਿੰਘ ਦਾ ਜਨਮ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਵਿੱਚ 22 ਜੁਲਾਈ 1967 ਨੂੰ ਪਿਤਾ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਮਾਤਾ ਸ਼੍ਰੀ ਮਤੀ ਸੁਰਜੀਤ ਕੌਰ ਜੀ ਦੇ ਘਰ ਹੋਇਆ । ਉਨ੍ਹਾਂ ਆਪਣੀ ਮੈਟਿਕ ਪੱਧਰ ਦੀ ਪੜ੍ਹਾਈ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਅਤੇ ਪ੍ਰੀ-ਇੰਜੀਨੀਅਰਿੰਗ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤੀ । ਉਹਨਾਂ ਨੇ ਇਲੈਕਟ੍ਰੀਕਲ ਵਿੱਚ ਇੰਜੀਨੀਅਰਿੰਗ (ਆਨਰਜ ਨਾਲ) ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ ਕੀਤੀ । ਉਨ੍ਹਾਂ ਨੇ ਸੰਨ 1991 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਏ.ਈ. ਵੱਜੋਂ ਪੰਜਾਬ ਦੇ ਬਿਜਲੀ ਖਪਤਕਾਰਾ ਤੇ ਆਮ ਨਾਗਰਿਕਾਂ ਨੂੰ ਸਮਰਪਿਤ ਅਦਾਰੇ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਅਤੇ 35 ਸਾਲਾਂ ਦੇ ਲੰਮੇ ਸਮੇਂ ਸਰਵਿਸ ਅਰਸੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ ਵੱਖ ਮਹੱਤਵਪੂਰਨ ਵਿੰਗਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਸੰਚਾਲਣ ਇਨਫੋਰਸਮੈਂਟ ਅਤੇ ਵਣਜ ਵਿੱਚ ਸਮੇਂ ਸਮੇਂ ਤੇ ਵੱਖ-ਵੱਖ ਅਹੁਦਿਆ ਤੇ ਸੇਵਾਵਾਂ ਨਿਭਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਡੇਰੇ ਹਿੱਤਾਂ ਦਾ ਧਿਆਨ ਰੱਖਦਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਤੀਬਿੰਬ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਇਆ ।
ਉਨ੍ਹਾਂ ਨੇ ਬਤੌਰ ਉਪ ਮੁੱਖ ਇੰਜੀਨੀਅਰ ਸੰਚਾਲਨ ਸਰਕਲ ਕਪੂਰਥਲਾ ਸੇਵਾ ਨਿਭਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਜਸ਼ਨਾਂ ਦੌਰਾਨ 24 ਘੰਟੇ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਲਈ ਕੰਮ ਕੀਤਾ ।
ਉਨ੍ਹਾਂ ਨੂੰ ਮਾਰਚ 2023 ਵਿੱਚ ਬਤੌਰ ਮੁੱਖ ਇੰਜੀਨੀਅਰ ਹਾਈਡਲ ਵਜੋਂ ਤਰੱਕੀ ਮਿਲੀ। ਉਨ੍ਹਾਂ ਨੇ ਪਾਵਰਕਾਮ ਵਿੱਚ ਬਤੌਰ ਮੁੱਖ ਇੰਜੀਨੀਅਰ ਸੰਚਾਲਨ ਕੇਂਦਰੀ ਜੋਨ, ਮੁੱਖ ਇੰਜੀਨੀਅਰ ਇਨਫੋਰਸਮੈਂਟ ਵਿਚ ਸੇਵਾਵਾਂ ਨਿਭਾਈਆਂ ਅਤੇ ਪੰਜਾਬ ਵਿਚੋਂ ਬਿਜਲੀ ਚੋਰੀ ਨੂੰ ਰੋਕਣ ਲਈ ਜ਼ਬਰਦਸਤ ਮੁਹਿੰਮ ਚਲਾਈਆਂ।
ਲੇਖਕ ਦਾ ਇੰਜ਼ ਇੰਦਰਪਾਲ ਸਿੰਘ ਨਾਲ ਨਿਜੀ ਪਧਰ ਤੇ ਸੰਨ 2010 ਤੋਂ ਸੰਪਰਕ ਵਿੱਚ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਵਿੱਚ ਬਿਜਲੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਸਬੰਧੀ ਪ੍ਰਕਾਸ਼ਿਤ ਕਾਫੀ ਟੇਬਲ ਬੁੱਕ ਵਿੱਚ ਐਡੀਟੋਰੀਅਲ ਪ੍ਰਬੰਧਕਾਂ ਵਿੱਚ ਲੇਖਕ ਅਤੇ ਇੰਜ਼ ਇੰਦਰਪਾਲ ਸਿੰਘ ਨਾਲ ਬਹੁਤ ਸਮਾਂ ਇਕਠੇ ਕੰਮ ਕਰਨ ਦਾ ਮੌਕਾ ਮਿਲਿਆ।
ਬਤੌਰ ਡਾਇਰੈਕਟਰ ਸੰਚਾਲਨ ਨਿਯੁਕਤੀ ਲਈ ਇੰਜ਼ ਇੰਦਰਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ
-1742898292055.jpg)
-
ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ ਸੇਵਾ ਮੁਕਤ
iopspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.